Monday, October 26, 2026

ਯਮਰਾਜ ਨਾਲ ਇੱਕ ਸੈਰ

ਕੱਲ ਮੈਂ ਯਮਰਾਜ ਦੇ ਨਾਲ ਗਿਆ ਸੀ
ਸੁਪਨਾ ਸੀ
ਪਰ ਗਿਆ ਸੀ !
ਉਮੀਦ ਨਹੀਂ ਸੀ ਪਰ ਕੁਝ ਦੋਸਤ ਮਿਲੇ ਸਨ
ਹੱਦ ਹੋ ਗਈ ਉਹ ਦੋਸਤੀ ਤੋਂ ਵੱਧ ਮਿਲੇ ਸਨ

ਕੁੱਝ ਤਾਂ ਉਹ ਜੋ ਰੁੱਖੇ ਰੁੱਖੇੇ ਰਹੇ
ਜਿੰਨਾ ਚਿਰ ਉਹ ਜੀਂਦੇ ਰਹੇ
ਮੈਨੂੰ ਮਿਲ ਬੜੇ ਖੁਸ਼ ਹੋਏ
ਗਲ ਲੱਗ ਕੇ ਉਹ ਸੱਚੀਂ ਰੋਏ

ਕੁੱਝ ਉਹ ਮਿਲੇ ਜੋ ਸੱਚੀਂ ਯਾਰਾਂ ਵਰਗੇ ਸਨ
ਦਿਲਾਂ ਵਿੱਚ ਸਾਡੇ ਉੱਚੇ ਦਰਜੇ ਸਨ
ਖਾਮੋਸ਼ ਜਿਹੇ ਬੱਸ ਚੁੱਪ ਹੀ ਰਹੇ
ਉਂਜ ਉਹ ਕੋਲ ਬੈਠੇ ਰਹੇ

ਕੁੱਝ ਉਹ ਵੀ ਸਨ
ਜਿਨ੍ਹਾਂ ਨਾਲ ਰਿਸ਼ਤੇ ਹੁੰਦੇ
ਪਰ ਕਮਬਖ਼ਤ ਕਦ ਆਪਣੇ ਹੁੰਦੇ ਨੇ
ਉਹ ਵੀ ਧਾਹ ਮਾਰ ਮਿਲੇ
ਇੰਜ ਲੱਗਿਆ ਜਿਵੇਂ ਕੋਈ ਬਿਮਾਰ ਮਿਲੇ

ਕੁੱਝ ਉਂਜ ਵੀ ਮਿਲ ਪਏ ਸਨ
ਜਿਵੇਂ ਬਾਜ਼ਾਰ ਵਿੱਚ ਕੋਈ ਅਨਜਾਣ ਮਿਲੇ
ਕਹਿੰਦੇ ਗਲ ਲੱਗਣ ਤੋਂ ਪਹਿਲਾਂ
“ਮੇਰਾ ਇੱਕ ਸੁਨੇਹਾ ਜੇ ਦੇ ਦਿਓ ਤਾਂ?”
ਮੈਂ ਕਿਹਾ ਜੇ ਮੁੜ ਗਿਆ ਤਾਂ ਜ਼ਰੂਰ ਦਿਆਂਗਾ…ਦੱਸੋ
ਪਰ ਕੁੱਝ ਕਹਿਣ ਤੋਂ ਪਹਿਲਾਂ ਆਪ ਪਰਤ ਗਏ
ਸ਼ਾਇਦ ਉਹ ਕੁੱਝ ਨਾਲ ਲੈ ਗਏ ਸਨ
ਚੁੱਪ-ਚੁਪੀਤੇ ਬਹੁਤ ਕਹਿ ਗਏ ਸਨ

ਅੱਖ ਖੁੱਲ੍ਹੀ ਤਾਂ ਸੂਰਜ ਸਿਰ ‘ਤੇ
ਅਹਿਸਾਸ ਜਿਹਾ ਸੀ ਮੁੜ ਜੀਵਨ ਵਰਗਾ
ਸੱਚ ਪੁੱਛੋ ਤਾਂ ਲੱਗਿਆ ਮੈਨੂੰ
ਜੀਂਦੇ ਜੀਅ ਜੋ ਮੈਂ ਲੱਭਣਾ ਚਾਹਿਆ
ਉਹ ਸੁਪਨੇ ਮੈਨੂੰ ਦੇ ਦਿੱਤਾ ਸੀ
ਵਿਤਕਰੇ ਸਭ ਜੀਂਦੇ ਜੀਅ ਦੇ ਹੁੰਦੇ
ਮਰਨੋਂ ਬਾਅਦ …???
ਮਿਲ ਬੈਠ ਜੀਣਾ ਹੈ ਬਿਹਤਰ
ਮਰਕੇ ਤਾਂ ਬੱਸ…!!!



No comments:

Post a Comment