Showing posts with label Punjabi Literature & Language. Show all posts
Showing posts with label Punjabi Literature & Language. Show all posts

Monday, October 26, 2026

ਹੈ ਨਾ ਮੁਹੱਬਤ


ਮੈਨੂੰ ਸਚੀਂ ਉਦਾਸ ਹੋਣਾ ਨਹੀਂ ਆਉਂਦਾ

ਤੂੰ ਕਹੇਂ ਤਾਂ ਮੈਂ ਤਾਂ ਉਦਾਸ ਹੋਣਾ ਸਿੱਖ ਲਵਾਂ

ਪਰ ਤੂੰ ਮੇਰੀਆਂ ਮੁਸਕਰਾਹਟਾਂ ਜੁ ਲੈ ਗਈ ਏਂ

ਸ਼ਾਇਦ ਉਨ੍ਹਾਂ ਤੋਂ ਬਿਨਾਂ ਮੈਂ ਜੀਣਾ ਸਿੱਖ ਲਵਾਂ


ਵੈਸੇ ਮੈਨੂੰ ਹੱਸ ਕੇ ਵੀ ਜੀਣਾ ਆਉਂਦਾ ਹੈ

ਪਰ ਦਿਲ ਤੋਂ ਅਜੇ ਮੰਜੂਰੀ ਨਹੀਂ ਮਿਲੀ

ਇਹ ਕਮਬਖ਼ਤ ਦਿਲ ਅਜੇ ਵੀ ਉਦਾਸ ਹੈ


ਵੈਸੇ ਪਰਵਾਹ ਨਾ ਕਰੀਂ

ਮੈਂ ਦਿਲ ਦੀਆਂ ਉਮੀਦਾਂ ਤੋਂ

ਬੜਾ ੳਰ੍ਹਾਂ ਹੀ ਫਨਾਹ ਹੋ ਚੁੱਕਾਂ

ਜੇ ਸੱਚ ਪੁਛੇਂ ਤਾਂ 

ਮੈਨੂੰ ਦਰਦ ਹੰਢਾਉਣੇ ਆ ਗਏ ਹਨ


ਤੂੰ ਕਿਹਾ ਸੀ 

ਜੀਂਦੇ ਜੀਅ ਆਪਣੀ ਸਮਝੀਂ

ਹਰ ਪਲ ਮੈਂ ਤੇਰੀ ਹਾਂ

ਸੱਚ ਜਾਣੀਂ ਹਰ ਇੱਕ ਪਲ ਨੂੰ ਹੀ

ਮੈਂ ਆਪਣਾ ਹਾਸਿਲ ਨਹੀਂ ਸਮਝ ਰਿਹਾ

ਤਾਂ ਬੀਤ ਗਏ ਕਈ ਦਿਨਾਂ ਨੂੰ

ਕਿਵੇਂ ਮੈਂ ਆਪਣੀ ਜ਼ਿੰਦਗੀ ਬਣਾ ਲਵਾਂ


ਕਿਤੇ ਜ਼ਿੰਦਗੀ ਰਹੀ ਤਾਂ ਦੱਸਾਂਗਾ

ਜੇ ਮਿਲ ਪਈ ਤੂੰ

ਮੁਸਾਫਿਰ ਉਹ ਨਹੀਂ ਹੁੰਦੇ 

ਜੋ ਸਫ਼ਰ ਤਹਿ ਕਰਦੇ ਨੇ

ਮੁਸਾਫ਼ਿਰ ਉਹ ਹੁੰਦੇ ਹਨ ਜੋ

ਜ਼ਿੰਦਗੀ ਨੂੰ ਸਫ਼ਰ ਬਣਾਉਂਦੇ ਨੇ…!!!




















ਉਂਜ ਤਾਂ ਕੁਦਰਤ ਤੂੰ ਵੀ ਘੱਟ ਨਹੀਂ


ਕੁਦਰਤ ਉੱਪਰ ਜੇ ਕਰਾਂ ਭਰੋਸਾ

ਉਹ ਕਮਬਖ਼ਤ ਕੋਈ ਅਜਬ ਨਹੀਂ ਏ

ਬਿਨ ਕੁਦਰਤ ਜੇ ਜੀਅ ਵੀ ਲਈਏ

ਆਮ ਲਈ ਇਹ ਗਜ਼ਬ ਨਹੀਂ ਏ


ਕੁਦਰਤ ਜੇ ਰੱਬ ਹੈ ਦੱਸੋ

ਕਦ ਰਹਿਮ ਹੈ ਉਹ ਕਰਦੀ

ਮਤਲਬੀ ਜਿਹੀ 

ਜਿਵੇਂ ਵਿਕ ਗਈ ਹੋਵੇ

ਲੋੜ ਨਹੀਂ ਜਿੱਥੇ ਉਹ ਖੜ੍ਹਦੀ


ਵਰ੍ਹ ਜਾਵੇ ਪੱਕੀਆਂ ਫਸਲਾਂ ਉੱਪਰ

ਸੁੱਕ ਰਹੀਆਂ ਫਸਲਾਂ ਨੂੰ ਬੂੰਦ ਨਹੀਂ

ਮੈਂ ਨਹੀਂ ਮੰਨਦਾ ਐਸੀ ਕੁਦਰਤ

ਜਿਸ ਵਿਚ ਰੱਬ ਦਾ ਅਹਿਸਾਸ ਨਹੀਂ


ਮੈਨੂੰ ਬੱਸ ਅਹਿਸਾਸ ਜਿਹਾ ਏ

ਮਰਨ ਮਗਰੋਂ ਕੋਈ ਬੋਝ ਨਹੀਂ ਢੋਣਾ

ਜੀਂਦੇ ਜੀਅ ਕੁੱਝ ਨਹੀਂ ਕਰ ਸਕਣਾ

ਮੋਇਆਂ ਬਾਅਦ ਖ਼ਤਮ ਸਭ ਰੋਣਾ


ਵੈਸੇ ਕੁਦਰਤ ਤੁੰ ਘੱਟ ਨਹੀਂ ਏਂ

ਆਵੇਂ ਖੁਦ ‘ਤੇ ਰਹਿਮ ਨਾ ਕਰਦੀ

ਸਹਿਮ ਵਾਂਗੂੰ ਕੁੱਝ ਤੈਨੂੰ ਵੇਖਣ

ਕੁੱਝ ਲਈ ਤੂੰ ਰਹਿਮ ਜਿਹੀ ਏਂ


ਸੱਚੀਂ ਦੱਸ ਤੂੰ ਹੈਂ ਐ ਕੁਦਰਤ

ਜਾਂ ਫਿਰ ਬੱਸ ਵਹਿਮ ਜਿਹੀ ਏਂ

ਅਸਮਤ ਆਪਣੀ ਤੂੰ ਬਚਾ ਲੈ

ਅੱਜ ਲੱਗਦਾ ਤੂੰ ਹੈਂ ਈ ਨਹੀਂ ਏਂ


ਮੇਰੀ ਪਰਵਾਹ ਨਾ ਕਰ ਐ ਕੁਦਰਤ

ਮੈਂ ਅੱਜ ਹਾਂ ਕਲ ਨਹੀਂ ਹੋਵਾਂਗਾ

ਪਰ ਮੇਰੇ ਵਰਗੇ ਲੋਕ ਹੋਣਗੇ

ਉਹ ਪੁੱਛਣਗੇ ਇਹੋ ਸਵਾਲ

ਤੂੰ ਕੁਦਰਤ ਏਂ ਜਾਂ ਕੋਈ ਬਵਾਲ


ਬੱਸ ਇੱਕ ਗੱਲ ਦਾ

ਤੂੰ ਦੇ ਜਵਾਬ

ਤੂੰ ਕੁਦਰਤ ਏਂ

ਜਾਂ ਬੱਸ ਹੈਂ ਕੋਈ ਖੁਆਬ !!!


ਯਮਰਾਜ ਨਾਲ ਇੱਕ ਸੈਰ

ਕੱਲ ਮੈਂ ਯਮਰਾਜ ਦੇ ਨਾਲ ਗਿਆ ਸੀ
ਸੁਪਨਾ ਸੀ
ਪਰ ਗਿਆ ਸੀ !
ਉਮੀਦ ਨਹੀਂ ਸੀ ਪਰ ਕੁਝ ਦੋਸਤ ਮਿਲੇ ਸਨ
ਹੱਦ ਹੋ ਗਈ ਉਹ ਦੋਸਤੀ ਤੋਂ ਵੱਧ ਮਿਲੇ ਸਨ

ਕੁੱਝ ਤਾਂ ਉਹ ਜੋ ਰੁੱਖੇ ਰੁੱਖੇੇ ਰਹੇ
ਜਿੰਨਾ ਚਿਰ ਉਹ ਜੀਂਦੇ ਰਹੇ
ਮੈਨੂੰ ਮਿਲ ਬੜੇ ਖੁਸ਼ ਹੋਏ
ਗਲ ਲੱਗ ਕੇ ਉਹ ਸੱਚੀਂ ਰੋਏ

ਕੁੱਝ ਉਹ ਮਿਲੇ ਜੋ ਸੱਚੀਂ ਯਾਰਾਂ ਵਰਗੇ ਸਨ
ਦਿਲਾਂ ਵਿੱਚ ਸਾਡੇ ਉੱਚੇ ਦਰਜੇ ਸਨ
ਖਾਮੋਸ਼ ਜਿਹੇ ਬੱਸ ਚੁੱਪ ਹੀ ਰਹੇ
ਉਂਜ ਉਹ ਕੋਲ ਬੈਠੇ ਰਹੇ

ਕੁੱਝ ਉਹ ਵੀ ਸਨ
ਜਿਨ੍ਹਾਂ ਨਾਲ ਰਿਸ਼ਤੇ ਹੁੰਦੇ
ਪਰ ਕਮਬਖ਼ਤ ਕਦ ਆਪਣੇ ਹੁੰਦੇ ਨੇ
ਉਹ ਵੀ ਧਾਹ ਮਾਰ ਮਿਲੇ
ਇੰਜ ਲੱਗਿਆ ਜਿਵੇਂ ਕੋਈ ਬਿਮਾਰ ਮਿਲੇ

ਕੁੱਝ ਉਂਜ ਵੀ ਮਿਲ ਪਏ ਸਨ
ਜਿਵੇਂ ਬਾਜ਼ਾਰ ਵਿੱਚ ਕੋਈ ਅਨਜਾਣ ਮਿਲੇ
ਕਹਿੰਦੇ ਗਲ ਲੱਗਣ ਤੋਂ ਪਹਿਲਾਂ
“ਮੇਰਾ ਇੱਕ ਸੁਨੇਹਾ ਜੇ ਦੇ ਦਿਓ ਤਾਂ?”
ਮੈਂ ਕਿਹਾ ਜੇ ਮੁੜ ਗਿਆ ਤਾਂ ਜ਼ਰੂਰ ਦਿਆਂਗਾ…ਦੱਸੋ
ਪਰ ਕੁੱਝ ਕਹਿਣ ਤੋਂ ਪਹਿਲਾਂ ਆਪ ਪਰਤ ਗਏ
ਸ਼ਾਇਦ ਉਹ ਕੁੱਝ ਨਾਲ ਲੈ ਗਏ ਸਨ
ਚੁੱਪ-ਚੁਪੀਤੇ ਬਹੁਤ ਕਹਿ ਗਏ ਸਨ

ਅੱਖ ਖੁੱਲ੍ਹੀ ਤਾਂ ਸੂਰਜ ਸਿਰ ‘ਤੇ
ਅਹਿਸਾਸ ਜਿਹਾ ਸੀ ਮੁੜ ਜੀਵਨ ਵਰਗਾ
ਸੱਚ ਪੁੱਛੋ ਤਾਂ ਲੱਗਿਆ ਮੈਨੂੰ
ਜੀਂਦੇ ਜੀਅ ਜੋ ਮੈਂ ਲੱਭਣਾ ਚਾਹਿਆ
ਉਹ ਸੁਪਨੇ ਮੈਨੂੰ ਦੇ ਦਿੱਤਾ ਸੀ
ਵਿਤਕਰੇ ਸਭ ਜੀਂਦੇ ਜੀਅ ਦੇ ਹੁੰਦੇ
ਮਰਨੋਂ ਬਾਅਦ …???
ਮਿਲ ਬੈਠ ਜੀਣਾ ਹੈ ਬਿਹਤਰ
ਮਰਕੇ ਤਾਂ ਬੱਸ…!!!



Sunday, October 25, 2026

ਔਖੇ ਵਕਤ ਨੂੰ ਇੱਕ ਖ਼ਤ

ਪਿਆਰੇ ਵਕਤ!

ਨਿਰਾਸ਼ਾ ਦੇ ਪਲਾਂ ਵਿੱਚ
ਮੈਂ ਰੁਕਿਆ,
ਪਰ ਹੁਣ ਮੈਂ ਮੁਸਕਰਾ ਰਿਹਾ ਹਾਂ।
ਖ਼ੈਰ, ਹੰਝੂ ਵੀ ਹੁਣੇ-ਹੁਣੇ ਸੁੱਕੇ ਹਨ।

ਤੂੰ ਦਰਵਾਜ਼ੇ 'ਤੇ ਦਸਤਕ ਤਾਂ ਬਣ,
ਮੈਂ ਤੈਨੂੰ ਹੱਸ ਕੇ ਆਖਾਂਗਾ – ਆ…ਜੀ ਆਇਆਂ ਨੂੰ!
ਮੈਨੂੰ ਕੋਈ ਕਾਹਲੀ ਨਹੀਂ,
ਜਦੋਂ ਤੂੰ ਮੇਰੇ ਬਾਰੇ ਸੋਚ ਹੀ ਰਿਹਾ ਏਂ।
ਬੱਸ, ਜ਼ਰਾ ਜਲਦਬਾਜ਼ੀ ਨਾ ਕਰੀਂ,
ਤੂੰ ਖ਼ੁਦ ਵਕਤ ਏਂ,
ਸੋ ਆਪਣਾ ਸਮਾਂ ਲੈ ਲਵੀਂ।

ਮੈਨੂੰ ਤੇਰੀ ਪਛਾਣ ਦੀ ਪਰਵਾਹ ਨਹੀਂ,
ਜਦੋਂ ਆਵੇਂ,
ਆਪਣੇ ਆਉਣ ਦਾ ਅਹਿਸਾਸ ਕਰਵਾ ਦੇਣਾ।

ਉਂਜ, ਮੈਂ ਤੇਰੇ ਵੱਲੋਂ ਭੇਜੇ
ਤੂਫ਼ਾਨਾਂ ਦਾ ਬਥੇਰਾ ਸਾਹਮਣਾ ਕੀਤਾ ਹੈ,
ਜਿਨ੍ਹਾਂ ਦਾ ਅਹਿਸਾਸ ਤੂੰ ਅਕਸਰ ਕਰਵਾਇਆ।

ਮੇਰਾ ਇੱਕ ਚਿਹਰਾ ਅਜਿਹਾ ਵੀ ਹੈ
ਜੋ ਅਜੇ ਤੱਕ ਅਦਿੱਖ ਹੈ -
ਉਹ ਬੇਚੈਨ ਵੀ ਹੈ
ਤੇ ਉਤਸੁਕ ਵੀ।

ਮੈਂ ਔਕੜਾਂ ਭਰੇ ਰਾਹ
ਅਣਗਿਣਤ ਵਾਰ ਪਾਰ ਕੀਤੇ ਹਨ,
ਕਦੇ ਰੁਕਿਆ ਨਹੀਂ।

ਫਿਰ ਵੀ ਹੁਣ ਇੱਕ ਇਲਤਜ਼ਾ ਹੈ -
ਧੀਰਜ, ਮੇਰੇ ਧੀਰਜ ਨੂੰ ਵੇਖੀਂ,
ਮੇਰੇ ਦ੍ਰਿੜ੍ਹ ਵਿਸ਼ਵਾਸ ਨੂੰ
ਨੀਝ ਲਾ ਕੇ ਤੱਕੀਂ।

ਤੇਰੀ ਇਹ ਜਲਦਬਾਜ਼ੀ,
ਨਾਲੇ ਹਾਲਾਤ ਦਾ ਹੰਗਾਮਾ…ਕਿਉਂ?

ਵੈਸੇ, ਰੁਕਣਾ ਤੇਰਾ ਸੁਭਾਅ ਨਹੀਂ,
ਤੇ ਚਿੰਤਾ ਕਰਨਾ ਮੇਰੀ ਆਦਤ ਨਹੀਂ।
ਤਾਂ ਹੀ ਮੇਰੀ ਸਹਿਣਸ਼ੀਲਤਾ ਕਾਇਮ ਰਹਿੰਦੀ ਹੈ।

ਬੱਸ, ਸਹਿਜ ਰਹਿਣ ਦੇ,
ਕੋਈ ਕਾਹਲ ਨਹੀਂ,
ਭਾਵੇਂ ਹਾਲਾਤ ਦਾ ਤਾਂਡਵ ਹੀ ਕਿਉਂ ਨਾ ਹੋਵੇ।

ਤੇ ਇੱਕ ਗੱਲ ਦੱਸਾਂ, ਐ ਵਕਤ!

ਮੈਂ ਅਜੇ ਤੱਕ ਮੌਤ ਦਾ ਭਰਮ ਪਾਲਿਆ ਹੀ ਨਹੀਂ।
ਮੇਰੀ ਰੂਹ ਹਾਰ ਅੱਗੇ ਝੁਕਣ ਵਾਲੀ ਨਹੀਂ।
ਇੱਕ ਚਿਣਗ ਹੈ ਮੇਰੇ ਅੰਦਰ,
ਜੋ ਮੇਰੇ ਟੁੱਟ ਜਾਣ ਦਾ ਵਿਰੋਧ ਕਰਦੀ ਹੈ।

ਤਾਂ ਹੀ ਜੀਵਨ ਦੇ ਸ਼ਾਨਦਾਰ
ਉਤਾਰ-ਚੜ੍ਹਾਅ ਅਤੇ ਵਹਿਣ ਵਿੱਚ
ਮੈਂ ਅਟੁੱਟ ਖੜ੍ਹਾ ਹਾਂ।

ਜਦੋਂ ਵੀ ਆਵੇਂ,
ਤੇਰਾ ਹੱਸ ਕੇ ਸਵਾਗਤ ਕਰਾਂਗਾ,
ਚੰਗਾ ਮੇਜ਼ਬਾਨ ਬਣ ਕੇ
ਤੇਰੀ ਆਮਦ ਦੀ ਉਡੀਕ ਵਿੱਚ -

ਬੱਸ!

 

ਅੰਬਰਾਂ ਦਾ ਤਾਰਾ

ਨੀਲਾ ਅੰਬਰ

ਹੈ ਤਾਂ ਬਹੁਤ ਖੂਬਸੂਰਤ

ਪਰ ਜੋ ਵੇਖ  ਨਹੀਂ ਸਕਦੇ ਉਨ੍ਹਾਂ ਲਈ

ਪਰ ਜੋ ਵੇਖ ਸਕਦੇ ਨੇ ਓਹ ਤਾਂ ਵੇਖਦੇ ਹੀ ਨਹੀਂ

ਪਰ ਤੂੰ ਮੈਂ ਤਾਂ ਅੰਬਰਾਂ 'ਚ ਘਰ ਬਣਾਏ ਸਨ

ਜਿਵੇਂ ਧਰੂ ਤਾਰਾ... ਤੂੰ ਕਿਹਾ ਸੀ ਬੱਸ ਓਹੀ ਤਾਰਾ ਬਣੀਂ

ਓਥੇ ਹੀ ਖੜ੍ਹਾ ਰਹੀਂ

ਖੈਰ ਮੇਰੇ ਸਵਾਲ ਉੱਪਰ ਤੇਰਾ ਹੱਸਣਾ

ਮੈਨੂੰ ਅੱਜ ਵੀ ਅਵਾਜ਼ਾਰ ਕਰਦੈ

ਜਦੋਂ ਮੈਂ ਪੁੱਛਿਆ ਤੂੰ ਕਿਹੜਾ ਤਾਰਾ ਬਨਣਾ???

ਤੂੰ ਕਿਹਾ “ਮੈਂ ਤਾਂ ਮਘਦੀ ਅੱਗ ਹਾਂ.. ਮੇਰੀ ਮੌਤ ਨੂੰ

ਕੋਈ ਅੱਗ ਸਾੜ ਹੀ ਨਹੀਂ ਸਕਦੀ

ਮੈਂ ਬੱਸ ਦਫ਼ਨ ਹੋਣਾ ਤੇ ਦਫ਼ਨ ਹੋਏ ਲੋਕ

ਕਦ ਤਾਰਾ ਬਣਦੇ ਨੇ...???

ਓਹ ਤਾਂ ਕਬਰਾਂ ਵਿੱਚੋਂ ਅੰਬਰ ਮਹਿਸੂਸ ਕਰ ਸਕਦੇ ਹਨ

ਬੱਸ ਤੂੰ ਧਰੂ ਤਾਰਾ ਬਣੀਂ ਤੇ ਓਥੇ ਹੀ ਰਹੀਂ

ਬੱਸ ਮੈਂ ਤੈਨੂੰ ਕਬਰਾਂ ਵਿੱਚੋਂ ਵੇਖ ਵੇਖ 

ਓਥੇ ਹੀ ਜਿਊਣਾ ਚਾਹੁੰਦੀ ਹਾਂ...!

ਤੂੰ ਓਥੇ ਹੋਵੇਂਗਾ ਤਾਂ ਅੰਬਰ ਖੂਬਸੂਰਤ ਲੱਗੇਗਾ..!!”


ਹੋਂਦ ਨੂੰ ਗਲੇ ਲਗਾਓ


ਜ਼ਿੰਦਗੀ !
ਲੰਘ ਆ
ਮੇਰੇ ਸਾਹਾਂ ਦੇ ਦਰਵਾਜ਼ੇ ਦੀ ਸਰਦਲ 'ਤੇ ਕਿਉਂ ਰੁਕਣਾ ?
ਮੇਰੇ ਅਤੀਤ ਦੇ ਪਲਾਂ ਵਿੱਚ ਗੈਰਹਾਜ਼ਰ
ਫਿਰ ਵੀ ਮੈਂ ਹੋਂਦ ਦੀ ਉਮੀਦ ਨਾਲ ਜੁੜਿ਼ਆ ਹੋਇਆ ਹਾਂ
ਤੇਰੀ ਗੈਰ-ਹਾਜ਼ਰੀ ਵਿੱਚ ਪੀੜ ਦਾ ਅਹਿਸਾਸ ਹੁੰਦਾ ਹੈ।

ਮੈਂ ਤੇਰੇ ਬਿਨਾਂ ਮੌਤ ਦੀ ਇੱਛਾ ਨਹੀਂ ਰੱਖਦਾ
ਕਿਉਂਕਿ ਅੰਤਿਮ ਪਲਾਂ ਵਿੱਚ
ਜ਼ਿੰਦਗੀ ਹੋਵੇ, ਇੱਕ ਤਸੱਲੀ ਹੋਵੇ
ਸਦੀਵੀ ਆਰਾਮ ਵਿੱਚ ਸ਼ਾਂਤੀ ਲੱਭਣ ਲਈ।

ਝਿਜਕ ਨਾ ਐ ਜ਼ਿੰਦਗੀ
ਸਰਦਲ ਪਾਰ ਕਰ
ਲੰਘ ਆ ਅਤੇ ਮੈਨੂੰ ਛੋਹ
ਤੇਰੀ ਛੋਹ ਮੇਰੇ ਹੰਝੂਆਂ ਨੂੰ ਮਿਟਾ ਦੇਵੇ।

ਮੈਂ ਤੇਰੀ ਹੋਂਦ ਨੂੰ ਹੰਢਾਉਣਾ ਚਾਹੁੰਦਾ ਹਾਂ
ਤੇਰੀ ਮੌਜੂਦਗੀ ਲਈ ਤਰਸ ਰਿਹਾ ਹਾਂ
ਐ ਜ਼ਿੰਦਗੀ
ਹੁਣ ਹੋਰ ਦੇਰ ਨਾ ਕਰ
ਅੰਦਰ ਆ
ਮੈਂ ਤੈਨੂੰ ਜਿਊਣਾ ਚਾਹੁੰਦਾ ਹਾਂ
ਸੱਚੀਂਮੁੱਚੀਂ ਜਿਊਂਕੇ ਮਰਨ ਲਈ..!!


ਗੁੰਗਾ ਅੱਥਰੂ



ਓਹ ਅੱਥਰੂ ਸੀ
ਪਰ ਡਿੱਗਣੋਂ 
ਘਬਰਾ ਰਿਹਾ ਸੀ
ਉਸਨੇ ਸੋਚਿਆ
ਡਿੱਗਿਆ ਤਾਂ ਅੱਖ ਬਦਨਾਮ
ਬੰਦਾ ਬਦਨਾਮ
ਉਸਦੀ ਕਮਜ਼ੋਰੀ ਸ਼ਰ-ਏ-ਆਮ
ਪਾਣੀ ਦਾ ਇੱਕ ਤੁਪਕਾ ਨਾ ਰੋਕ ਸਕਿਆ
ਆਲੋਚਕਾਂ ਨੇ ਤਾਂ ਕਹਿ ਹੀ ਦੇਣਾ
ਅੱਥਰੂ ਸ਼ਬਦ ਹੁੰਦੇ 
ਤਾਂ ਸੋਚਦੇ…ਲਿਖਦੇ??
ਉਂਜ ਵੀ ਅਹਿਸਾਸਾਂ ਦੀ ਕੀਮਤ
ਕੋਈ ਵਿਰਲਾ ਹੀ ਲਾਉਂਦਾ !!


 

ਮਾਂ

ਕੀ ਇਹੋ ਜਿਹੇ ਦਿਨ ਵੀ ਸੀ ਕਦੀ

ਦਿਨ ਸੀ ਵੀ ਜਾਂ ਓਹ ਇੱਕ ਸੁਪਨਾ ਹੀ ਹੈ ਓਹ

ਜਦੋਂ ਬੇ-ਬਹਾਰੇ ਹੀ ਜੀਅ ਲਿਆ

ਮੌਸਮ ਕੋਈ ਵੀ ਹੋਵੇ... ਅਦਲੇ ਬਦਲੇ

ਸਾਨੂੰ ਖ਼ਬਰ ਹੀ ਨਹੀਂ ਸੀ ਹੁੰਦੀ

ਮਾਂ ਦੱਸਦੀ ਹੁੰਦੀ ਸੀ - ਪੁੱਤ ਬਾਹਰ ਨਾ ਜਾਈਂ

ਬਰਸਾਤਾਂ ‘ਚ ਕਿਤੇ ਤਿਲਕ ਪਏਂਗਾ..!!

ਜਾਂ ਕਹਿਣਾ - ਨਾ ਮੇਰਾ ਪੁੱਤ ਬਾਹਰ ਨਾ ਜਾਈਂ

ਬਾਹਰ ਕਾਂ ਦੀ ਅੱਖ ਨਿੱਕਲ ਰਹੀ ਆ

ਜੇਠ ਹਾੜ੍ਹ ਦੀਆਂ ਧੁੱਪਾਂ 'ਚ..!!

ਕਦੀ ਆਖ ਦੇਣਾ - ਸਿਰ ਨਾਹਤਾ ਅਜੇ ਨਹੀਂ ਬਾਹਰ ਜਾਣਾ

ਪੋਹ ਮਾਘ ਦੀ ਠੰਡ ਸਿਰ ਫੜ ਲੈਂਦੀ ਹੈ..!!

ਅਜੀਬ ਮੌਸਮ ਸਨ ਮਾਂਵਾਂ ਨੇ ਵਰਗਲਾਏ ਹੋਏ

ਖੌਰਿਆ ਆਪਣੀਆਂ ਦੁਆਵਾਂ ਨਾਲ ਕੀਲ ਲਏ ਸਨ??

ਜੋ ਅਸੀਂ ਹੱਸਦੇ ਖੇਡਦੇ ਜਵਾਨ ਹੋ ਗਏ

ਓਦੋਂ ਮਾਂ ਬੁੱਢੀ ਹੋ ਗਈ ਪਰ ਉਸਦੇ ਹਰਫ਼ ਦੁਆਵਾਂ ਹੀ ਰਹੇ।

ਸੋਚਦਾਂ ਅੱਜ ਜਦੋਂ ਅਸੀਂ ਹੀ ਬੁੱਢੇ ਹੋ ਗਏ

ਹੁਣ ਸਾਨੂੰ ਕੌਣ ਦੁਆਵਾਂ ਦੇਵੇ

ਤੇ ਭਲਾ ਉਸਨੂੰ ਮੇਰੀ ਮਾਂ ਨੂੰ ਓਦੋਂ ਕੌਣ ਦੁਆਵਾਂ ਦਿੰਦਾ ਹੋਊ??

ਸੱਚੀਂ ਮੈਂ ਤਾਂ ਆਪਣੀ ਨੌਕਰੀ 'ਚ ਹੀ ਉਮਰ ਗੁਆ ਲਈ

ਆਪਣੀ ਮਾਂ ਨੂੰ ਕਦੀ ਦੁਆ ਤਾਂ ਛੱਡੋ ਦਵਾ ਵੀ ਨਾ ਦੇ ਸਕਿਆ......


ਵਰਤਮਾਨ ਦੇ ਓਹਲੇ ਖੜਾ ਅਤੀਤ


ਕਵਿਤਾ ਲਿਖਣ ਤੋਂ ਪਹਿਲਾਂ ਮੈਂ ਸੋਚਿਆ

ਅੱਜ ਕਵਿਤਾ ਨਹੀਂ ਵਰਤਮਾਨ ਲਿਖਾਂਗਾ

ਵਰਤਮਾਨ ਵਿੱਚ ਮੁਹੱਬਤ

ਪਿਆਰੇ ਜਿਹੇ ਸੁਭਾਅ ਲਿਖਾਂਗਾ

ਪਰਿੰਦਿਆਂ ਦੀ ਉਡਾਨ

ਤੇ ਉਨ੍ਹਾਂ ਦੇ ਜ਼ਿਹਨ ਵਿੱਚ ਪੱਸਰ ਰਹੀ

ਉਡਾਨ ਦੀ ਸੋਚ ਬਾਰੇ ਲਿਖਾਂਗਾ

ਲਿਖਾਂਗਾ ਕਿ ਪ੍ਰਵਾਸੀ ਕੂੰਜਾਂ ਕਿਉਂ ਦੇਸ਼ੋ ਦੇਸ਼ ਭਟਕਦੀਆਂ ਨੇ

ਉਨ੍ਹਾਂ ਦੀ ਮਜ਼ਬੂਰੀ ਦੀ ਤਹਕੀਕਾਤ ਕਰਾਂਗਾ

ਕਰਾਂਗਾ ਕੁਝ ਕੁ ਚਿੜੀਆਂ ਕਾਂਵਾਂ ਦੀ ਗੱਲ

ਓਹ ਕਿਉਂ ਸਾਡੇ ਘਰਾਂ ਦੀ ਅੱਜਕਲ ਰੌਣਕ ਨਹੀਂ

ਰੌਣਕ ਦੀ ਵੀ ਗੱਲ ਕਰਾਂਗਾ ਜੋ ਮਾਂ ਕੋਲ ਬੈਠ ਕੇ

ਚੁੱਲ੍ਹੇ ਅੱਗੇ ਆਟੇ ਦੀਆਂ ਚਿੜੀਆਂ ਨਾਲ ਹੁੰਦੀ ਸੀ

ਆਟੇ ਦੀਆਂ ਚਿੜੀਆਂ ਤੋਂ ਯਾਦ ਆਇਆ

ਮੈਂ ਤਾਂ ਉਨ੍ਹਾਂ ਨੂੰ ਖਾ ਜਾਂਦਾ ਸੀ... ਮਾਂ ਜੁ ਭੁੰਨਕੇ ਦਿੰਦੀ ਸੀ

ਚਿੜੀਆਂ ਮੈਂ ਹੀ ਖ਼ਤਮ ਕੀਤੀਆਂ ਹੋਣੀਆਂ ਸ਼ਾਇਦ?

ਮੈਂ ਉਦਾਸ ਹੋ ਗਿਆ...ਮਾਂ ਜੁ ਚੇਤੇ ਆ ਗਈ

ਅੱਖ ਚੋਂ ਵਗ ਰਹੇ ਅੱਥਰੂ ਵਿੱਚ ਮਾਂ ਦਾ ਬਿੰਬ ਨਜ਼ਰ ਆਇਆ

ਜੋ ਮੁਸਕਰਾ ਕੇ ਕਹਿ ਰਹੀ ਸੀ -

"ਪੁੱਤ ਮੈਂ ਪੱਖੇ ਨਾਲ ਵੱਜ ਡਿੱਗੀਆਂ ਚਿੜੀਆਂ ਨੂੰ

ਪਾਣੀ ਵੀ ਤਾਂ ਪਿਲਾਉਂਦੀ ਰਹੀ ਆਂ..!!"

ਮੈਂ ਤ੍ਰਬਕ ਕੇ ਵਰਤਮਾਨ ਵਿੱਚ ਆ ਗਿਆ

ਸੋਚਦਾ ਰਿਹਾ ਹੁਣ ਵਰਤਮਾਨ ਬਾਰੇ ਕੀ ਲਿਖਾਂ..??

ਸਭ ਤਾਂ ਮੈਂ ਅਤੀਤ ਬਾਰੇ ਹੀ ਸੋਚ ਰਿਹਾ ਸੀ

ਕਵਿਤਾ ਲਿਖਣ ਦਾ ਮਨ ਮੈਂ ਇਸ ਲਈ ਟਾਲ ਦਿੱਤਾ

ਵਰਤਮਾਨ ਤਾਂ ਬੱਸ ਜਿਊਣ ਲਈ ਹੀ ਹੁੰਦੈ

ਲਿਖਿਆ ਤਾਂ ਅਤੀਤ ਬਾਰੇ ਹੀ ਜਾਂਦੈ

ਜਾਂ ਭਵਿੱਖ ਦੇ ਸੁਪਨੇ ਲਿਖੇ ਜਾ ਸਕਦੇ ਹਨ

ਸੋ ਮੈਂ ਅੱਜ ਜਿਊਣ ਬਾਰੇ ਸੋਚ ਕਲਮ ਨੂੰ

ਇਹ ਕਹਿ ਪਾਸੇ ਰੱਖ ਦਿੱਤਾ -

"ਤੈਨੂੰ ਕੱਲ ਮਿਲਾਂਗੇ...!!!"


ਨਾ ਜਾਣੇ ਉਹ ਕੌਣ ਸਨ


ਨਾ ਜਾਣੇ ਉਹ ਕੌਣ ਸਨ

ਜੋ ਸਾਹਾਂ ਦੇ ਪੁਲ ਉੱਤੋਂ ਦੀ ਜ਼ਿੰਦਗੀ ਨੂੰ

ਤਰਲਿਆਂ ਨਾਲ ਲੰਘਾਉਂਦੇ ਰਹੇ

ਤੇ ਗਲੀਆਂ ‘ਚ ਗੁਆਚੀ ਉਮਰ ਨੂੰ

ਤਲੀਆਂ ਵਿਚ ਲੱਭਦੇ ਰਹੇ..!!


ਬੜੇ ਬੇਦਰਦ ਸਨ ਉਹ

ਜੇਬਾਂ ‘ਚ ਜੁਗਨੂੰ ਲੁਕੋ ਕੇ ਸੂਰਜ ਨੂੰ ਵੰਗਾਰਦੇ ਰਹੇ..!

ਤਸੀਹੇ ਵੀ ਬੜੇ ਸਹੇ ਉਨ੍ਹਾਂ ਨੇ -

ਵਕਤ ਉਨ੍ਹਾਂ ਦੇ ਮੱਥੇ ‘ਚ ਸੋਚ ਬੀਜਦਾ ਰਿਹਾ

ਤੇ ਕਲਮ ਆਪਣੀ ਕੁੱਖ ‘ਚੋਂ ਨਜ਼ਮਾਂ ਜੰਮਦੀ ਰਹੀ।


ਉਂਜ ਬੜੇ ਬੇ-ਤਰਤੀਬ ਜਿਹੇ ਸਨ -

ਹਮੇਸ਼ਾ ਕੋਰੇ ਕਾਗਜ਼ਾਂ ਨੂੰ ਹੀ ਪਾਣੀਆਂ ‘ਚ ਤਾਰਦੇ ਰਹੇ

ਕਹਿੰਦੇ – "ਜੇ ਨਜ਼ਮਾਂ ਰੋੜ੍ਹ ਦਿੱਤੀਆਂ

ਤਾਂ ਦਰਿਆਵਾਂ ਨੂੰ ਆਪਣੀ ਗਹਿਰਾਈ ‘ਤੇ ਸ਼ਰਮਿੰਦਗੀ ਹੋਵੇਗੀ..!"


ਉਂਜ ਸੀ ਬੜੇ ਜ਼ਾਲਿਮ –

ਰੁੱਤਾਂ ਵਾਂਗ ਬਦਲ ਜਾਂਦੇ ਸਨ

ਤੇ ਹੱਸ ਕੇ ਆਖ ਦਿੰਦੇ – 

"ਅਸੀਂ ਕਿਹੜੇ ਇਤਿਹਾਸ ਹਾਂ..!"


ਉਹ, ਨਾ ਜਾਣੇ ਕੌਣ ਸਨ –

ਪਰ ਚੰਗੇ ਸਨ

ਜੇ ਕਿਤੇ ਪਰਤ ਆਏ ਤਾਂ ਪੁੱਛਾਂਗੇ –

ਉਹ ਸਾਰੇ ਸਵਾਲ ਜਿਨ੍ਹਾਂ ਦੇ ਜੁਆਬ

ਉਹ ਜਾਣ ਲੱਗੇ ਨਾਲ ਲੈ ਗਏ ਸਨ…???


ਲਾਪਤਾ ਬਹਾਰਾਂ

 


ਉਹ ਬਹਾਰਾਂ ਦੀ ਖੋਜ-ਖਬਰ ਲੈਣ ਗਿਆ
ਪੱਤਝੜ ਹੋਕੇ ਮੁੜਿਆ ਹੈ ।
ਉਸਦੀ ਪ੍ਰੇਸ਼ਾਨੀ ਦਾ ਸਬੱਬ ਤਾਂ ਪਤਾ ਲੱਗ ਗਿਐ
ਪਰ ਉਸਦੀ ਸਥਾਈ ਉਦਾਸੀ ਉੱਪਰ 
ਚਰਚਾ ਹੋਣੀ ਅਜੇ ਬਾਕੀ ਹੈ ।

ਜਦੋਂ ਉਹ ਗਿਆ ਸੀ
ਬਹਾਰਾਂ ਲਾਪਤਾ ਸਨ
ਤੇ ਪੱਤਝੜ
ਆਪਣੇ ਨਿਰਧਾਰਿਤ ਸਮੇਂ ਤੋਂ 
ਪਹਿਲਾਂ ਆ ਬਹੁੜੀ ਸੀ ।

ਉਹਨੇ ਪਰਤਕੇ ਦੱਸਿਆ-
ਬੜੀ ਮੁਸ਼ਕਲ ਹੋਈ ਸੀ
ਬਹਾਰਾਂ ਦਾ ਪਤਾ ਲਾਉਂਦਿਆਂ
ਕੋਈ ਚਿਰਾਂ ਤੋਂ ਨਹੀਂ ਵੇਖੀ ਦੱਸ ਰਿਹਾ ਸੀ
ਕੋਈ ਮਰ-ਖੱਪ ਗਈ ਹੋਣੀ ਆਂ ਦੇ 
ਅੰਦਾਜ਼ੇ ਲਾ ਰਿਹਾ ਸੀ
ਇੱਕ ਨੇ ਤਾਂ ਸਗੋਂ ਅੱਗੋਂ ਸਵਾਲ ਕਰ ਲਿਆ-
“ਇਹ ਬਹਾਰਾਂ ਹੁੰਦੀਆਂ ਕੀ ਨੇ?”

ਆਖ਼ਿਰ ਉਹ ਬਹਾਰ ਨੂੰ ਮਿਲਕੇ
ਹੈਰਾਨ ਵੀ ਹੋਇਆ ਤੇ ਪੇ੍ਰਸ਼ਾਨ ਤਾਂ ਉਹ ਹੋ ਹੀ ਗਿਆ
ਕਿਉਂ ਜੁ-
ਬਹਾਰ ਇੱਕਲੀ ਬੈਠੀ ਔਂਸੀਆਂ ਪਾ ਰਹੀ ਸੀ।
ਉਹਨੂੰ ਪੁੱਛਿਆ – “ਤੂੰ ਆਉਂਦੀ ਕਿਉਂ ਨਹੀਂ?”
ਬਹਾਰ ਦਾ ਜੁਆਬ ਸੀ – “ਮੈਂ ਆਵਾਂ ਕਿਸ ਉੱਪਰ?”
“ਮਤਲਬ?”
“ਮਤਲਬ ਬਹਾਰ ਤਾਂ ਜਵਾਨੀ ‘ਤੇ ਆਉਂਦੀ ਹੈ-
ਤੇ ਅੱਜ ਦੀ ਜਵਾਨੀ ਨੂੰ ਤਾਂ ਕੰਪਿਊਟਰ-ਮੋਬਾਈਲ ਖਾ ਗਏ
ਫੇਰ ਮੈਂ ਆਵਾਂ ਤਾਂ ਆਵਾਂ ਕਿਸ ਲਈ...???



10 ਮਈ 2016


ਕਵਿਤਾ - ਸਰੋਕਾਰ


ਬੜਾ ਅਜੀਬ ਸ਼ਹਿਰ ਸੀ
ਹਰ ਸ਼ਖ਼ਸ ਜਾਗਦਾ ਜ਼ਰੂਰ ਸੀ
ਪਰ ਜਿਵੇਂ ਸੁੱਤਾ ਹੋਇਆ !
ਕੋਈ ਕਿਸੇ ਦਾ ਜਿਵੇਂ ਕੁਝ ਨਹੀਂ ਸੀ ਲੱਗਦਾ
ਨਾ ਕੋਈ ਰਿਸ਼ਤਾ…ਨਾ ਕੋਈ ਸਾਂਝ
“ਆਂਢ-ਗੁਆਂਢ” ਲਫ਼ਜ਼ ਤੋਂ ਅਨਜਾਣ
ਮਦਦ ਜਿਹੇ ਹਰਫ਼ ਜਿਵੇਂ ਓਥੇ ਗੈਰ-ਜ਼ਰੂਰੀ
ਕਿਸੇ ਉੱਪਰ ਬਿਪਦਾ ਪੈ ਜਾਣ ‘ਤੇ-
“ਸਵਾਰੀ ਆਪਣੇ ਸਮਾਨ ਦੀ ਆਪ ਜ਼ਿਮੇਵਾਰ” ਵਰਗੀ ਸੋਚ
ਜਿਵੇਂ ਕਿਸੇ ਨਾਲ ਕਿਸੇ ਦਾ ਕੋਈ ਸਰੋਕਾਰ ਨਹੀਂ !!
ਇੱਕ ਦਿਨ ਉਸ ਸ਼ਹਿਰ ਨੂੰ

ਕਿਸੇ ਕੁਦਰਤੀ ਬਿਪਦਾ ਨੇ ਘੇਰ ਲਿਆ !
ਬੜੇ ਅਜੀਬ ਸਨ…ਬਾਕੀ ਸ਼ਹਿਰ ਵੀ
ਹਰ ਸ਼ਹਿਰ ਜਾਗਦਾ ਜ਼ਰੂਰ ਸੀ
ਪਰ ਜਿਵੇਂ ਸੁੱਤਾ ਹੋਇਆ !
ੳੇੁਸ ਸ਼ਹਿਰ ਦੀ ਮਦਦ ਲਈ
ਕੋਈ ਹੱਥ ਅੱਗੇ ਨਾ ਆਇਆ 

ਤੇ ਉਹ ਸ਼ਹਿਰ…???

ਸੁਣਿਐ ! ਓਥੇ ਇੱਕ ਸ਼ਹਿਰ ਹੁੰਦਾ ਸੀ !!!


ਕਵਿਤਾ - ਮੁਖੌਟੇ



ਉਹਨੇ ਪੂਜਾ ਖ਼ਤਮ ਕੀਤੀ
ਭਗਵਾਨ ਦੀ ਮੂਰਤੀ ਦੇ ਮੱਥੇ ‘ਤੇ ਤਿਲਕ ਲਾਇਆ
ਤਿੰਨ ਵਾਰ “ਸ਼ਾਂਤੀ” ਦਾ ਉੱਚਾਰਣ ਕੀਤਾ
ਪਹਿਲੀ ਵਾਰ “ਸ਼ਾਂਤੀ” ਉੱਚੀ ਆਵਾਜ਼ ਵਿੱਚ
ਅਦਿੱਖ ਸ਼ਕਤੀਆਂ ਨੂੰ ਸੰਬੋਧਨ ਸੀ !
ਦੂਸਰੀ ਵਾਰ “ਸ਼ਾਂਤੀ” ਜ਼ਰਾ ਹੌਲੀ ਆਵਾਜ਼ ਵਿੱਚ
ਆਪਣੇ ਬਿਲਕੁੱਲ ਆਸਪਾਸ ਦੇ
ਵਾਤਾਵਰਣ ਅਤੇ ਲੋਕਾਂ ਲਈ ਸੀ !!
ਤੀਸਰੀ ਵਾਰ “ਸ਼ਾਂਤੀ” ਰਤਾ ਕੁ ਫੁਸਫੁਸਾਹਟ ਜਿਹੀ ਨਾਲ
ਆਪਣੇ ਆਪ ਨੂੰ ਕਿਹਾ !!!
ਸੁਣਿਐ ! ਸਾਡੀਆਂ ਸਭ ਰੁਕਾਵਟਾਂ ਅਤੇ ਸੱਮਸਿਆਵਾਂ
ਆਦਿਦੈਵਿਕ, ਆਧਿਭੌਤਿਕ ਤੇ ਆਧਿਆਤਮਿਕ
ਸਰੋਤਾਂ ਤੋਂ ਹੀ ਪੈਦਾ ਹੁੰਦੀਆਂ ਹਨ ।
ਤਾਂ ਹੀ ਤਾਂ ਉਹਨੇ ਤਿੰਨ ਵਾਰ “ਸ਼ਾਂਤੀ” ਕਿਹਾ
ਅਤੇ ਜਨ-ਸਮੂਹ ਨੂੰ ਸੰਬੋਧਿਤ ਕਰਣ
ਬਾਹਰ ਨਿੱਕਲ ਗਿਆ ।
ਕੁਝ ਚਿਰ ਬਾਅਦ ਹੀ
ਓਹ ਜਨ-ਸਮੂਹ ਸ਼ਹਿਰ ਵਿੱਚ
ਖ਼ੂਨ-ਖ਼ਰਾਬੇ ‘ਤੇ ਉੱਤਰ ਆਇਆ ।
ਅੱਗਾਂ ਲੱਗੀਆਂ
ਲੁੱਟ-ਖੋਹ ਹੋਈ
ਜਿਸਨੂੰ ਖ਼ਬਰਾਂ ਨੇ ਦੰਗਿਆਂ ਦਾ ਨਾਂ ਦਿੱਤਾ ??
ਭਗਵਾਨ ਦੀ ਮੂਰਤੀ ਦੇ ਮੱਥੇ ਦਾ ਤਿਲਕ
ਹੈਰਾਨ ਸੀ ਜਾਂ ਸ਼ਰਮਿੰਦਾ
ਇਹ ਪਤਾ ਨਹੀਂ ???

Monday, March 11, 2024

ਵਿਵਾਦਪੂਰਨ ਨਾਗਰਿਕਤਾ ਸੋਧ ਕਾਨੂੰਨ 2019 ਅੰਤ ਵਿੱਚ ਨੋਟੀਫਾਈ ਕੀਤਾ ਗਿਆ: ਵਿਵਸਥਾਵਾਂ ਅਤੇ ਚਿੰਤਾਵਾਂ 'ਤੇ ਇੱਕ ਡੂੰਘੀ ਨਜ਼ਰ

 

Courtesy: LiveLaw

ਕੇਂਦਰੀ ਗ੍ਰਹਿ ਮੰਤਰਾਲੇ ਨੇ 11 ਮਾਰਚ, 2024 ਨੂੰ ਵਿਵਾਦਗ੍ਰਸਤ ਨਾਗਰਿਕਤਾ ਸੋਧ ਕਾਨੂੰਨ 2019 ਨੂੰ ਅਧਿਕਾਰਤ ਤੌਰ 'ਤੇ ਨੋਟੀਫਾਈ ਕਰ ਦਿੱਤਾ ਹੈ, ਜਿਸ ਨਾਲ ਦੇਸ਼ ਭਰ ਵਿੱਚ ਲੰਬੇ ਸਮੇਂ ਤੋਂ ਬਹਿਸ ਹੋਏ ਕਾਨੂੰਨ ਨੂੰ ਲਾਗੂ ਕੀਤਾ ਗਿਆ ਹੈ। ਸਿਟੀਜ਼ਨਸ਼ਿਪ (ਸੋਧ) ਬਿੱਲ 2019, ਜਿਸਦਾ ਉਦੇਸ਼ 1955 ਦੇ ਨਾਗਰਿਕਤਾ ਕਾਨੂੰਨ ਵਿੱਚ ਸੋਧ ਕਰਨਾ ਹੈ, ਨੂੰ ਸੰਸਦ ਦੁਆਰਾ 11 ਦਸੰਬਰ, 2019 ਨੂੰ ਪਾਸ ਕੀਤਾ ਗਿਆ ਸੀ, ਅਤੇ 12 ਦਸੰਬਰ, 2019 ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਸਹਿਮਤੀ ਪ੍ਰਾਪਤ ਹੋਈ ਸੀ। ਹਾਲਾਂਕਿ, ਇਸਦੇ ਲਾਗੂ ਹੋਣ ਵਿੱਚ ਦੇਰੀ ਹੋ ਗਈ ਸੀ। ਹੁਣ ਤਕ. 

ਨਾਗਰਿਕਤਾ ਸੋਧ ਐਕਟ 2019 ਦੀਆਂ ਵਿਵਸਥਾਵਾਂ

ਸਿਟੀਜ਼ਨਸ਼ਿਪ ਸੋਧ ਐਕਟ 2019 ਅਫਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਛੇ ਖਾਸ ਧਾਰਮਿਕ ਭਾਈਚਾਰਿਆਂ - ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਅਤੇ ਈਸਾਈ - ਨਾਲ ਸਬੰਧਤ ਗੈਰ-ਕਾਨੂੰਨੀ ਵਿਦੇਸ਼ੀ ਪ੍ਰਵਾਸੀਆਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕਰਨ 'ਤੇ ਕੇਂਦ੍ਰਤ ਕਰਦਾ ਹੈ। ਯੋਗਤਾ ਦੇ ਮਾਪਦੰਡ ਵਿੱਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਇਨ੍ਹਾਂ ਦੇਸ਼ਾਂ ਵਿੱਚ ਧਾਰਮਿਕ ਅੱਤਿਆਚਾਰ ਕਾਰਨ ਭਾਰਤ ਵਿੱਚ ਸ਼ਰਨ ਲਈ ਹੈ ਜਾਂ ਅਜਿਹੇ ਅਤਿਆਚਾਰ ਤੋਂ ਡਰਦੇ ਹਨ। ਹਾਲਾਂਕਿ, ਸਿਰਫ ਸ਼ਰਨਾਰਥੀ ਜੋ 31 ਦਸੰਬਰ, 2014 ਨੂੰ ਜਾਂ ਇਸ ਤੋਂ ਪਹਿਲਾਂ ਭਾਰਤ ਵਿੱਚ ਦਾਖਲ ਹੋਏ ਸਨ, ਨੂੰ ਨਾਗਰਿਕਤਾ ਲਈ ਯੋਗ ਮੰਨਿਆ ਜਾਂਦਾ ਹੈ।

ਭਾਰਤੀ ਨਾਗਰਿਕਤਾ ਪ੍ਰਾਪਤ ਕਰਨ 'ਤੇ, ਇਨ੍ਹਾਂ ਪ੍ਰਵਾਸੀਆਂ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਮਿਤੀ ਤੋਂ ਪਿਛਾਖੜੀ ਤੌਰ 'ਤੇ ਭਾਰਤੀ ਨਾਗਰਿਕ ਮੰਨਿਆ ਜਾਵੇਗਾ, ਜਿਸ ਨਾਲ ਗੈਰ-ਕਾਨੂੰਨੀ ਪ੍ਰਵਾਸੀਆਂ ਵਜੋਂ ਜਾਂ ਉਨ੍ਹਾਂ ਦੀ ਨਾਗਰਿਕਤਾ ਨਾਲ ਸਬੰਧਤ ਸਾਰੀਆਂ ਕਾਨੂੰਨੀ ਕਾਰਵਾਈਆਂ ਬੰਦ ਹੋ ਜਾਣਗੀਆਂ। 

ਨਾਗਰਿਕਤਾ ਸੋਧ ਕਾਨੂੰਨ ਨੈਚੁਰਲਾਈਜ਼ੇਸ਼ਨ ਪ੍ਰਕਿਰਿਆ ਨੂੰ ਸੌਖਾ ਬਣਾਉਂਦਾ ਹੈ, ਵਿਦੇਸ਼ੀ ਨਾਗਰਿਕ ਲਈ ਭਾਰਤੀ ਨਾਗਰਿਕਤਾ ਲਈ ਅਰਜ਼ੀ ਦੇਣ ਲਈ ਭਾਰਤ ਵਿੱਚ ਰਹਿਣ ਦੀ ਲੋੜੀਂਦੀ ਮਿਆਦ ਨੂੰ 11 ਸਾਲ ਤੋਂ ਘਟਾ ਕੇ 5 ਸਾਲ ਕਰ ਦਿੰਦਾ ਹੈ। 

ਐਕਟ ਤੋਂ ਮੁਕਤ ਖੇਤਰ

 ਐਕਟ ਦੀਆਂ ਵਿਵਸਥਾਵਾਂ ਅਸਾਮ, ਮੇਘਾਲਿਆ, ਮਿਜ਼ੋਰਮ ਅਤੇ ਤ੍ਰਿਪੁਰਾ ਦੇ ਆਦਿਵਾਸੀ ਖੇਤਰਾਂ ਨੂੰ ਬਾਹਰ ਰੱਖਦੀਆਂ ਹਨ, ਜਿਵੇਂ ਕਿ ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਦਰਸਾਏ ਗਏ ਹਨ। ਇਸ ਤੋਂ ਇਲਾਵਾ, ਇਹ ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਿਜ਼ੋਰਮ ਅਤੇ ਮਨੀਪੁਰ ਰਾਜਾਂ ਸਮੇਤ 'ਦ ਇਨਰ ਲਾਈਨ ਪਰਮਿਟ' ਦੁਆਰਾ ਕਵਰ ਕੀਤੇ ਖੇਤਰਾਂ 'ਤੇ ਲਾਗੂ ਨਹੀਂ ਹੁੰਦਾ।

ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਵਿਵਾਦ

ਨਾਗਰਿਕਤਾ ਸੋਧ ਕਾਨੂੰਨ 2019 ਭਾਰਤ ਵਿੱਚ ਤਿੱਖੀ ਬਹਿਸ ਅਤੇ ਵਿਵਾਦ ਦਾ ਵਿਸ਼ਾ ਰਿਹਾ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਧਰਮ ਦੇ ਆਧਾਰ 'ਤੇ ਨਾਗਰਿਕਤਾ ਦਿੱਤੀ ਗਈ ਹੈ। ਆਲੋਚਕ ਦਲੀਲ ਦਿੰਦੇ ਹਨ ਕਿ ਇਹ ਕਦਮ ਭਾਰਤ ਦੇ ਧਰਮ ਨਿਰਪੱਖ ਚਰਿੱਤਰ ਦੇ ਵਿਰੁੱਧ ਹੈ, ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਇਹ ਮੁਸਲਮਾਨਾਂ ਨਾਲ ਵਿਤਕਰਾ ਕਰਦਾ ਹੈ।

ਇਸ ਤੋਂ ਇਲਾਵਾ, ਕੁਝ ਲੋਕਾਂ ਦੁਆਰਾ ਕਾਨੂੰਨ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੁਆਰਾ ਦੇਸ਼ ਦਾ ਧਰੁਵੀਕਰਨ ਕਰਨ ਲਈ, ਖਾਸ ਤੌਰ 'ਤੇ 2024 ਦੀਆਂ ਆਮ ਚੋਣਾਂ ਦੀ ਅਗਵਾਈ ਕਰਨ ਲਈ ਇੱਕ ਰਾਜਨੀਤਿਕ ਸਾਧਨ ਵਜੋਂ ਸਮਝਿਆ ਜਾਂਦਾ ਹੈ। ਨਾਗਰਿਕਤਾ ਦੇ ਧਾਰਮਿਕ ਆਧਾਰ ਨੇ ਧਰਮ ਨਿਰਪੱਖਤਾ ਪ੍ਰਤੀ ਭਾਰਤ ਦੀ ਲੰਬੇ ਸਮੇਂ ਤੋਂ ਵਚਨਬੱਧਤਾ ਦੇ ਸੰਭਾਵੀ ਖਾਤਮੇ ਬਾਰੇ ਚਿੰਤਾਵਾਂ ਨੂੰ ਜਨਮ ਦਿੱਤਾ ਹੈ।

ਭਾਰਤ ਵਿੱਚ ਨਾਗਰਿਕਤਾ ਕਾਨੂੰਨ

ਭਾਰਤੀ ਸੰਵਿਧਾਨ ਦਾ ਆਰਟੀਕਲ 11 ਸੰਸਦ ਨੂੰ ਨਾਗਰਿਕਤਾ ਨਾਲ ਸਬੰਧਤ ਕਾਨੂੰਨ ਬਣਾਉਣ ਦਾ ਅਧਿਕਾਰ ਦਿੰਦਾ ਹੈ। ਇਸ ਸ਼ਕਤੀ ਦੀ ਵਰਤੋਂ ਕਰਦੇ ਹੋਏ, ਸੰਸਦ ਨੇ 1955 ਵਿੱਚ ਨਾਗਰਿਕਤਾ ਕਾਨੂੰਨ ਪਾਸ ਕੀਤਾ, ਜੋ ਭਾਰਤੀ ਨਾਗਰਿਕਤਾ ਦੀ ਪ੍ਰਾਪਤੀ ਅਤੇ ਸਮਾਪਤੀ ਨੂੰ ਨਿਯੰਤਰਿਤ ਕਰਨ ਦੀਆਂ ਵਿਵਸਥਾਵਾਂ ਦੀ ਰੂਪਰੇਖਾ ਦਿੰਦਾ ਹੈ।

ਜਿਵੇਂ ਕਿ ਨਾਗਰਿਕਤਾ ਸੋਧ ਕਾਨੂੰਨ 2019 ਦੇਸ਼ ਭਰ ਵਿੱਚ ਲਾਗੂ ਹੁੰਦਾ ਹੈ, ਇਹ ਇੱਕ ਵਿਵਾਦਪੂਰਨ ਮੁੱਦਾ ਬਣਿਆ ਹੋਇਆ ਹੈ, ਧਾਰਮਿਕ ਵਿਚਾਰਾਂ ਅਤੇ ਇੱਕ ਧਰਮ ਨਿਰਪੱਖ ਅਤੇ ਸੰਮਲਿਤ ਲੋਕਤੰਤਰ ਦੇ ਸਿਧਾਂਤਾਂ ਵਿਚਕਾਰ ਨਾਜ਼ੁਕ ਸੰਤੁਲਨ ਵੱਲ ਧਿਆਨ ਖਿੱਚਦਾ ਹੈ। ਆਉਣ ਵਾਲੇ ਮਹੀਨਿਆਂ ਵਿੱਚ ਸੰਭਾਵਤ ਤੌਰ 'ਤੇ ਇਸ ਵਿਵਾਦਗ੍ਰਸਤ ਕਾਨੂੰਨ ਦੇ ਪ੍ਰਭਾਵਾਂ ਅਤੇ ਲਾਗੂ ਕਰਨ ਬਾਰੇ ਲਗਾਤਾਰ ਬਹਿਸ ਅਤੇ ਪੜਤਾਲ ਦੇਖਣ ਨੂੰ ਮਿਲੇਗੀ।

Saturday, January 20, 2024

ਸਮਕਾਲੀ ਭਾਰਤ ਵਿੱਚ ਅੰਤਰ-ਧਾਰਮਿਕ ਸਬੰਧਾਂ ਦੀ ਬਦਲਦੀ ਗਤੀਸ਼ੀਲਤਾ

ਭਾਰਤ, ਇੱਕ ਅਜਿਹੀ ਧਰਤੀ ਹੈ ਜੋ ਵਿਭਿੰਨ ਸੱਭਿਆਚਾਰਾਂ ਅਤੇ ਧਰਮਾਂ ਦੇ ਅਮੀਰ ਚਿੱਤਰਾਂ ਲਈ ਜਾਣੀ ਜਾਂਦੀ ਹੈ, ਹਾਲ ਹੀ ਦੇ ਸਮੇਂ ਵਿੱਚ ਮਹੱਤਵਪੂਰਨ ਤਬਦੀਲੀਆਂ ਆਈਆਂ ਹਨ। ਇੱਕ ਵਾਰ ਵੱਖ-ਵੱਖ ਧਰਮਾਂ ਦੀ ਸਦਭਾਵਨਾਪੂਰਨ ਸਹਿ-ਹੋਂਦ ਲਈ ਮਨਾਇਆ ਜਾਂਦਾ ਸੀ, ਰਾਸ਼ਟਰ ਹੁਣ ਗਤੀਸ਼ੀਲਤਾ ਵਿੱਚ ਤਬਦੀਲੀ ਨਾਲ ਜੂਝ ਰਿਹਾ ਹੈ, ਖ਼ਾਸਕਰ ਅੰਤਰ-ਧਾਰਮਿਕ ਸਬੰਧਾਂ ਨਾਲ ਸਬੰਧਤ। ਇਹ ਤਬਦੀਲੀ ਲੋਕਾਂ ਦੀ ਆਪਣੇ ਵਿਸ਼ਵਾਸ ਤੋਂ ਬਾਹਰ ਧਾਰਮਿਕ ਸਥਾਨਾਂ 'ਤੇ ਜਾਣ ਦੀ ਝਿਜਕ ਵਿੱਚ ਸਭ ਤੋਂ ਵੱਧ ਧਿਆਨ ਦੇਣ ਯੋਗ ਹੈ, ਜੋ ਕਿ ਇੱਕ ਵਾਰ ਭਾਰਤੀ ਸਮਾਜ ਨੂੰ ਪਰਿਭਾਸ਼ਿਤ ਕਰਨ ਵਾਲੇ ਬਹੁਲਵਾਦੀ ਲੋਕਾਚਾਰ ਤੋਂ ਬਿਲਕੁਲ ਵੱਖ ਹੈ।

ਇਤਿਹਾਸਕ ਸਦਭਾਵਨਾ

ਇਤਿਹਾਸਕ ਤੌਰ ਉੱਤੇ, ਭਾਰਤ ਧਰਮਾਂ ਦਾ ਇੱਕ ਮਿਸ਼ਰਣ ਰਿਹਾ ਹੈ, ਇੱਕ ਅਜਿਹੇ ਵਾਤਾਵਰਣ ਨੂੰ ਉਤਸ਼ਾਹਿਤ ਕਰਦਾ ਹੈ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਸਦਭਾਵਨਾ ਨਾਲ ਰਹਿੰਦੇ ਹਨ। ਮੰਦਰ, ਮਸਜਿਦਾਂ, ਗੁਰਦੁਆਰੇ ਅਤੇ ਚਰਚ ਇਕੱਠੇ ਖਡ਼੍ਹੇ ਸਨ, ਜੋ ਵਿਭਿੰਨਤਾ ਵਿੱਚ ਏਕਤਾ ਦੇ ਪ੍ਰਤੀਕ ਵਜੋਂ ਕੰਮ ਕਰਦੇ ਸਨ। ਵੱਖ-ਵੱਖ ਧਰਮਾਂ ਦੇ ਪੂਜਾ ਸਥਾਨਾਂ ਦਾ ਦੌਰਾ ਕਰਨਾ ਸਿਰਫ ਆਮ ਗੱਲ ਨਹੀਂ ਸੀ, ਇਹ ਉਸ ਸੱਭਿਆਚਾਰਕ ਢਾਂਚੇ ਦਾ ਇੱਕ ਅਟੁੱਟ ਹਿੱਸਾ ਸੀ ਜਿਸ ਨੇ ਰਾਸ਼ਟਰ ਨੂੰ ਇਕਜੁੱਟ ਕੀਤਾ।

ਅੰਤਰ-ਧਾਰਮਿਕ ਯਾਤਰਾਵਾਂ ਦੀ ਕਮੀ


ਹਾਲਾਂਕਿ, ਹਾਲ ਹੀ ਦੇ ਸਾਲਾਂ ਵਿੱਚ, ਭਾਰਤੀ ਜਨਤਾ ਦੇ ਮਨਾਂ ਵਿੱਚ ਡਰ ਦੀ ਇੱਕ ਸਪੱਸ਼ਟ ਭਾਵਨਾ ਪੈਦਾ ਹੋ ਗਈ ਹੈ। ਇੱਕ ਵਾਰ ਭਾਰਤੀ ਸਮਾਜ ਦੀ ਵਿਸ਼ੇਸ਼ਤਾ ਵਾਲੀ ਖੁੱਲ੍ਹੀ ਸੋਚ ਨੂੰ ਹੌਲੀ ਹੌਲੀ ਇੱਕ ਸਾਵਧਾਨ ਝਿਜਕ ਨਾਲ ਤਬਦੀਲ ਕੀਤਾ ਜਾ ਰਿਹਾ ਹੈ। ਆਪਣੇ ਵਿਸ਼ਵਾਸ ਤੋਂ ਬਾਹਰ ਧਾਰਮਿਕ ਸਥਾਨਾਂ ਦਾ ਦੌਰਾ ਕਰਨਾ ਇੱਕ ਦੁਰਲੱਭਤਾ ਬਣ ਗਿਆ ਹੈ, ਅਤੇ ਡਰ ਲੋਕਾਂ ਦੀਆਂ ਚੋਣਾਂ ਨੂੰ ਨਿਰਧਾਰਤ ਕਰਦਾ ਜਾਪਦਾ ਹੈ।

ਵਧ ਰਹੇ ਧਾਰਮਿਕ ਤਣਾਅ

ਇਸ ਤਬਦੀਲੀ ਵਿੱਚ ਮੁੱਖ ਯੋਗਦਾਨ ਪਾਉਣ ਵਾਲਿਆਂ ਵਿੱਚੋਂ ਇੱਕ ਦੇਸ਼ ਭਰ ਵਿੱਚ ਧਾਰਮਿਕ ਤਣਾਅ ਵਿੱਚ ਵਾਧਾ ਹੈ। ਫਿਰਕੂ ਹਿੰਸਾ ਅਤੇ ਧਾਰਮਿਕ ਅਸਹਿਣਸ਼ੀਲਤਾ ਦੀਆਂ ਘਟਨਾਵਾਂ ਨੇ ਡਰ ਅਤੇ ਅਵਿਸ਼ਵਾਸ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇੱਕ ਸਮੇਂ ਸਾਂਝੀਆਂ ਥਾਵਾਂ ਜੋ ਸਾਰੇ ਧਰਮਾਂ ਦੇ ਵਿਅਕਤੀਆਂ ਦਾ ਸਵਾਗਤ ਕਰਦੀਆਂ ਸਨ, ਹੁਣ ਸ਼ੰਕਿਆਂ ਅਤੇ ਸ਼ੰਕਿਆਂ ਨਾਲ ਭਰੀਆਂ ਹੋਈਆਂ ਹਨ। 

ਅੰਤਰ-ਸਮੁਦਾਇਕ ਸਬੰਧਾਂ ਉੱਤੇ ਅਸਰ

ਇਹ ਬਦਲਦੀ ਗਤੀਸ਼ੀਲਤਾ ਸਿਰਫ਼ ਧਾਰਮਿਕ ਸਥਾਨਾਂ ਦੇ ਦੌਰੇ ਤੱਕ ਹੀ ਸੀਮਤ ਨਹੀਂ ਹੈ, ਇਹ ਰੋਜ਼ਾਨਾ ਜੀਵਨ ਦੇ ਵੱਖ-ਵੱਖ ਪਹਿਲੂਆਂ ਵਿੱਚ ਫੈਲ ਗਈ ਹੈ। ਵੱਖ-ਵੱਖ ਧਾਰਮਿਕ ਭਾਈਚਾਰਿਆਂ ਦੇ ਲੋਕਾਂ ਦਰਮਿਆਨ ਗੱਲਬਾਤ ਤਣਾਅਪੂਰਨ ਹੋ ਗਈ ਹੈ ਅਤੇ ਆਪਸੀ ਸਤਿਕਾਰ ਦੀ ਭਾਵਨਾ ਜੋ ਕਦੇ ਸੰਜੋਈ ਜਾਂਦੀ ਸੀ, ਹੁਣ ਖਤਰੇ ਵਿੱਚ ਹੈ। ਇਸ ਦੇ ਨਤੀਜੇ ਦੂਰਗਾਮੀ ਹਨ, ਜੋ ਸਮਾਜਿਕ ਤੰਤਰ ਅਤੇ ਫਿਰਕੂ ਸਦਭਾਵਨਾ ਨੂੰ ਪ੍ਰਭਾਵਿਤ ਕਰਦੇ ਹਨ ਜੋ ਕਦੇ ਰਾਸ਼ਟਰ ਦਾ ਮਾਣ ਸਨ।

ਰਾਜਨੀਤਕ ਧਰੁਵੀਕਰਨ

ਧਰਮ ਦੇ ਸਿਆਸੀਕਰਨ ਨੇ ਇਨ੍ਹਾਂ ਤਣਾਅ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਿਆਸਤਦਾਨ, ਆਪਣੇ ਸੱਤਾ ਦੇ ਅਧਾਰ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿੱਚ, ਅਕਸਰ ਚੋਣ ਲਾਭ ਲਈ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਕਰਦੇ ਹਨ। ਇਸ ਨਾਲ ਧਾਰਮਿਕ ਲੀਹਾਂ ਉੱਤੇ ਭਾਈਚਾਰਿਆਂ ਦਾ ਧਰੁਵੀਕਰਨ ਹੋਇਆ ਹੈ, ਜਿਸ ਨਾਲ ਉਨ੍ਹਾਂ ਦਰਮਿਆਨ ਪਾਡ਼ਾ ਹੋਰ ਡੂੰਘਾ ਹੋ ਗਿਆ ਹੈ। ਰਾਜਨੀਤੀ ਅਤੇ ਧਰਮ ਦਾ ਜ਼ਹਿਰੀਲਾ ਮਿਸ਼ਰਣ ਇੱਕ ਸ਼ਕਤੀਸ਼ਾਲੀ ਸ਼ਕਤੀ ਬਣ ਗਿਆ ਹੈ ਜੋ ਭਾਰਤ ਦੀ ਧਰਮ ਨਿਰਪੱਖ ਪਛਾਣ ਦੀ ਨੀਂਹ ਨੂੰ ਖਤਰੇ ਵਿੱਚ ਪਾਉਂਦਾ ਹੈ।

ਮੀਡੀਆ ਦਾ ਪ੍ਰਭਾਵ

ਰਵਾਇਤੀ ਅਤੇ ਸਮਾਜਿਕ ਮੀਡੀਆ ਨੇ ਵੀ ਧਾਰਨਾਵਾਂ ਨੂੰ ਰੂਪ ਦੇਣ ਅਤੇ ਵੰਡ ਨੂੰ ਉਤਸ਼ਾਹਤ ਕਰਨ ਵਿੱਚ ਭੂਮਿਕਾ ਨਿਭਾਈ ਹੈ। ਸਨਸਨੀਖੇਜ਼ ਅਤੇ ਪੱਖਪਾਤੀ ਰਿਪੋਰਟਿੰਗ ਰੂਡ਼੍ਹੀਵਾਦੀ ਧਾਰਨਾਵਾਂ ਨੂੰ ਕਾਇਮ ਰੱਖਣ, ਪੱਖਪਾਤ ਨੂੰ ਮਜ਼ਬੂਤ ਕਰਨ ਅਤੇ ਭਾਈਚਾਰਿਆਂ ਦਰਮਿਆਨ ਤਣਾਅ ਨੂੰ ਵਧਾਉਣ ਵਿੱਚ ਯੋਗਦਾਨ ਪਾਉਂਦੀ ਹੈ। ਸੋਸ਼ਲ ਮੀਡੀਆ ਦੁਆਰਾ ਬਣਾਏ ਗਏ ਗੂੰਜ ਚੈਂਬਰ ਅਕਸਰ ਕੱਟਡ਼ਪੰਥੀ ਵਿਚਾਰਾਂ ਨੂੰ ਵਧਾਉਂਦੇ ਹਨ, ਏਕਤਾ ਦੀ ਵਕਾਲਤ ਕਰਨ ਵਾਲੀਆਂ ਨਰਮ ਆਵਾਜ਼ਾਂ ਨੂੰ ਡੁਬੋ ਦਿੰਦੇ ਹਨ।

ਆਰਥਿਕ ਭਿੰਨਤਾਵਾਂ 

ਧਾਰਮਿਕ ਅਤੇ ਰਾਜਨੀਤਕ ਕਾਰਕਾਂ ਤੋਂ ਇਲਾਵਾ, ਆਰਥਿਕ ਅਸਮਾਨਤਾਵਾਂ ਭਾਈਚਾਰਿਆਂ ਦਰਮਿਆਨ ਵਧ ਰਹੀ ਵੰਡ ਵਿੱਚ ਯੋਗਦਾਨ ਪਾਉਂਦੀਆਂ ਹਨ। ਹਾਸ਼ੀਏ 'ਤੇ ਪਏ ਸਮੂਹ, ਜੋ ਅਕਸਰ ਵਿਸ਼ੇਸ਼ ਧਾਰਮਿਕ ਪਛਾਣਾਂ ਨਾਲ ਜੁਡ਼ੇ ਹੁੰਦੇ ਹਨ, ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਨਾਰਾਜ਼ਗੀ ਅਤੇ ਵੈਰ ਨੂੰ ਹੋਰ ਵਧਾਉਂਦੇ ਹਨ। ਨਤੀਜੇ ਵਜੋਂ ਸਮਾਜਿਕ ਅਤੇ ਆਰਥਿਕ ਨੁਕਸ ਦੀਆਂ ਰੇਖਾਵਾਂ ਮੌਜੂਦਾ ਤਣਾਅ ਨੂੰ ਵਧਾਉਂਦੀਆਂ ਹਨ, ਅੰਤਰ-ਧਾਰਮਿਕ ਸਬੰਧਾਂ ਨੂੰ ਹੋਰ ਵੀ ਚੁਣੌਤੀਪੂਰਨ ਬਣਾਉਂਦੀਆਂ ਹਨ।

ਧਾਰਮਿਕ ਘੱਟ ਗਿਣਤੀਆਂ ਸਾਹਮਣੇ ਚੁਣੌਤੀਆਂ

ਭਾਰਤ ਵਿੱਚ ਧਾਰਮਿਕ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨ ਅਤੇ ਈਸਾਈ, ਅਕਸਰ ਆਪਣੇ ਆਪ ਨੂੰ ਪੱਖਪਾਤੀ ਅਭਿਆਸਾਂ ਦੇ ਅੰਤ ਵਿੱਚ ਪਾਉਂਦੇ ਹਨ। ਨਿਸ਼ਾਨਾ ਬਣਾਏ ਜਾਣ ਦੇ ਡਰ ਨੇ ਸਵੈ-ਲਗਾਈਆਂ ਗਈਆਂ ਪਾਬੰਦੀਆਂ ਨੂੰ ਜਨਮ ਦਿੱਤਾ ਹੈ, ਇਨ੍ਹਾਂ ਭਾਈਚਾਰਿਆਂ ਦੇ ਵਿਅਕਤੀ ਬਹੁਗਿਣਤੀ ਧਰਮ ਦੇ ਦਬਦਬੇ ਵਾਲੇ ਖੇਤਰਾਂ ਤੋਂ ਪਰਹੇਜ਼ ਕਰਦੇ ਹਨ। ਇਹ ਸਵੈ-ਵੰਡ ਵਧ ਰਹੀ ਧਾਰਮਿਕ ਦੁਸ਼ਮਣੀ ਦੇ ਮੱਦੇਨਜ਼ਰ ਇੱਕ ਬਚਾਅ ਦੀ ਪ੍ਰਵਿਰਤੀ ਹੈ।

ਸਿੱਖਿਆ ਦੀ ਭੂਮਿਕਾ

ਸਿੱਖਿਆ ਵਧ ਰਹੇ ਧਾਰਮਿਕ ਤਣਾਅ ਲਈ ਇੱਕ ਸੰਭਾਵਿਤ ਉਪਾਅ ਵਜੋਂ ਉੱਭਰਦੀ ਹੈ। ਪਾਠਕ੍ਰਮ ਵਿੱਚ ਸਹਿਣਸ਼ੀਲਤਾ, ਹਮਦਰਦੀ ਅਤੇ ਧਰਮ ਨਿਰਪੱਖਤਾ ਦੀਆਂ ਕਦਰਾਂ-ਕੀਮਤਾਂ ਨੂੰ ਸ਼ਾਮਲ ਕਰਨ ਨਾਲ ਇੱਕ ਅਜਿਹੀ ਪੀਡ਼੍ਹੀ ਨੂੰ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ ਜੋ ਵਿਭਿੰਨਤਾ ਨੂੰ ਮਹੱਤਵ ਦਿੰਦੀ ਹੈ ਅਤੇ ਸਹਿ-ਹੋਂਦ ਦੇ ਮਹੱਤਵ ਨੂੰ ਸਮਝਦੀ ਹੈ। ਵਿੱਦਿਅਕ ਸੰਸਥਾਵਾਂ ਨੂੰ ਇੱਕ ਅਜਿਹੇ ਵਾਤਾਵਰਣ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਨਾ ਚਾਹੀਦਾ ਹੈ ਜਿੱਥੇ ਵੱਖ-ਵੱਖ ਧਾਰਮਿਕ ਪਿਛੋਕਡ਼ ਵਾਲੇ ਵਿਦਿਆਰਥੀ ਇਕੱਠੇ ਸਿੱਖ ਸਕਣ, ਗੱਲਬਾਤ ਕਰ ਸਕਣ ਅਤੇ ਵਿਕਾਸ ਕਰ ਸਕਣ।

ਅੰਤਰ-ਧਰਮ ਸੰਵਾਦ ਨੂੰ ਉਤਸ਼ਾਹਿਤ ਕਰਨਾ

ਭਾਈਚਾਰਿਆਂ ਦਰਮਿਆਨ ਪਾਡ਼ੇ ਨੂੰ ਦੂਰ ਕਰਨ ਲਈ ਅੰਤਰ-ਧਰਮ ਸੰਵਾਦ ਇੱਕ ਹੋਰ ਮਹੱਤਵਪੂਰਨ ਤਰੀਕਾ ਹੈ। ਧਾਰਮਿਕ ਨੇਤਾਵਾਂ, ਵਿਦਵਾਨਾਂ ਅਤੇ ਆਮ ਲੋਕਾਂ ਨੂੰ ਖੁੱਲ੍ਹੀ ਚਰਚਾ ਲਈ ਇਕੱਠੇ ਕਰਨ ਵਾਲੀਆਂ ਪਹਿਲਕਦਮੀਆਂ ਸਮਝ ਨੂੰ ਉਤਸ਼ਾਹਤ ਕਰ ਸਕਦੀਆਂ ਹਨ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰ ਸਕਦੀਆਂ ਹਨ। ਅਰਥਪੂਰਨ ਗੱਲਬਾਤ ਲਈ ਪਲੇਟਫਾਰਮ ਬਣਾਉਣਾ ਉਸ ਵਿਸ਼ਵਾਸ ਨੂੰ ਦੁਬਾਰਾ ਬਣਾਉਣ ਵਿੱਚ ਸਹਾਇਤਾ ਕਰ ਸਕਦਾ ਹੈ ਜੋ ਸਮੇਂ ਦੇ ਨਾਲ ਘੱਟ ਗਿਆ ਹੈ।

ਸਰਕਾਰ ਦੀ ਜ਼ਿੰਮੇਵਾਰੀ

ਅੰਤਰ-ਧਾਰਮਿਕ ਸਦਭਾਵਨਾ ਨੂੰ ਬਹਾਲ ਕਰਨ ਵਿੱਚ ਸਰਕਾਰ ਦੀ ਮਹੱਤਵਪੂਰਨ ਭੂਮਿਕਾ ਹੈ। ਅਜਿਹੀਆਂ ਨੀਤੀਆਂ ਜੋ ਸਮਾਵੇਸ਼, ਧਰਮ ਨਿਰਪੱਖਤਾ ਅਤੇ ਸਾਰੇ ਨਾਗਰਿਕਾਂ ਲਈ ਉਨ੍ਹਾਂ ਦੇ ਧਾਰਮਿਕ ਸਬੰਧਾਂ ਦੀ ਪਰਵਾਹ ਕੀਤੇ ਬਿਨਾਂ ਬਰਾਬਰ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਦੀਆਂ ਹਨ, ਜ਼ਰੂਰੀ ਹਨ। ਨੇਤਾਵਾਂ ਨੂੰ ਥੋਡ਼੍ਹੇ ਸਮੇਂ ਦੇ ਰਾਜਨੀਤਿਕ ਲਾਭਾਂ ਦੀ ਬਜਾਏ ਰਾਸ਼ਟਰ ਦੀ ਭਲਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਇੱਕ ਅਜਿਹਾ ਵਾਤਾਵਰਣ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ ਜਿੱਥੇ ਹਰ ਨਾਗਰਿਕ ਆਪਣੇ ਧਰਮ ਦੀ ਪਰਵਾਹ ਕੀਤੇ ਬਿਨਾਂ ਸੁਰੱਖਿਅਤ ਮਹਿਸੂਸ ਕਰੇ। 

ਭਾਰਤ ਵਿੱਚ ਅੰਤਰ-ਧਾਰਮਿਕ ਸਬੰਧਾਂ ਦੀ ਬਦਲਦੀ ਗਤੀਸ਼ੀਲਤਾ ਇੱਕ ਵੱਡੇ ਸਮਾਜਿਕ ਪਰਿਵਰਤਨ ਦਾ ਸੰਕੇਤ ਹੈ। ਇੱਕ ਬਹੁਲਵਾਦੀ ਅਤੇ ਸਮਾਵੇਸ਼ੀ ਸਮਾਜ ਤੋਂ ਵੰਡ ਅਤੇ ਡਰ ਨਾਲ ਚਿੰਨ੍ਹਿਤ ਸਮਾਜ ਵਿੱਚ ਤਬਦੀਲੀ ਚਿੰਤਾ ਦਾ ਕਾਰਨ ਹੈ। ਹਾਲਾਂਕਿ, ਇਸ ਰੁਝਾਨ ਨੂੰ ਬਦਲਣ ਵਿੱਚ ਬਹੁਤ ਦੇਰ ਨਹੀਂ ਹੋਈ ਹੈ। ਵਿਅਕਤੀਗਤ, ਸਮੁਦਾਇਕ ਅਤੇ ਸਰਕਾਰੀ ਪੱਧਰ 'ਤੇ ਠੋਸ ਯਤਨਾਂ ਰਾਹੀਂ, ਭਾਰਤ ਵਿਭਿੰਨਤਾ ਵਿੱਚ ਏਕਤਾ ਦੀ ਆਪਣੀ ਵਿਰਾਸਤ ਨੂੰ ਮੁਡ਼ ਪ੍ਰਾਪਤ ਕਰ ਸਕਦਾ ਹੈ। ਅੱਗੇ ਦਾ ਰਾਹ ਸਮਝ ਨੂੰ ਉਤਸ਼ਾਹਿਤ ਕਰਨ, ਗੱਲਬਾਤ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਕਦਰਾਂ-ਕੀਮਤਾਂ ਦੀ ਪੁਸ਼ਟੀ ਕਰਨ ਵਿੱਚ ਹੈ ਜਿਨ੍ਹਾਂ ਨੇ ਸਦੀਆਂ ਤੋਂ ਰਾਸ਼ਟਰ ਨੂੰ ਪਰਿਭਾਸ਼ਿਤ ਕੀਤਾ ਹੈ। ਅਜਿਹਾ ਕਰਨ ਨਾਲ ਹੀ ਭਾਰਤ ਇੱਕ ਅਜਿਹੇ ਭਵਿੱਖ ਦੇ ਨਿਰਮਾਣ ਦੀ ਉਮੀਦ ਕਰ ਸਕਦਾ ਹੈ ਜਿੱਥੇ ਲੋਕ ਇੱਕ ਵਾਰ ਫਿਰ ਇੱਕ ਦੂਜੇ ਦੇ ਧਾਰਮਿਕ ਸਥਾਨਾਂ 'ਤੇ ਜਾਣ ਅਤੇ ਸਦਭਾਵਨਾ ਨਾਲ ਰਹਿਣ ਲਈ ਸੁਤੰਤਰ ਮਹਿਸੂਸ ਕਰਨ।