Waqt Belagam (Punjabi Poetry)



WAQT BELAGAM

Punjabi Poetry

Waqt Belagam marks the third stage in Kanwaljit Bhullar's long poetic journey spanning four decades.

In this collection, Bhullar responds to the realities of his times - the cruelty and violence around us, the changing face of ethics and morality, and the quieter experiences of loneliness and love. His poetry is equally attentive to those delicate moments of emotion that often pass unnoticed in everyday life.

One of the distinctive qualities of his poetry is his sensitive observation of nature. A bird searching for a nest amid the expanding four-lane highways, or someone setting out to look for spring only to return carrying the colours of autumn, becomes more than an image - it becomes a reflection on the changing world and the human condition.

At its heart, the collection views poetry as a search for truth and freedom. For Bhullar, poetry cannot become the voice of submission; it must retain the courage to question, observe and speak.

There is also a deeply human philosophy running through these poems: to live is itself life's greatest value. Against hardship, pain, loneliness and failure, the struggle to keep moving forward becomes an affirmation of life.

Waqt Belagam is therefore not merely a collection of poems. It is a poetic journey through darkness and light, despair and hope, solitude and love - a journey in which the poet continues to search for the meaning of being alive.

Poet: Kanwaljit Bhullar
Genre: Punjabi Poetry
Stage in the poetic journey: Third collection

“ਵਕਤ ਬੇਲਗਾਮ” ਕੰਵਲਜੀਤ ਭੁੱਲਰ ਦਾ ਚਾਰ ਦਹਾਕਿਆਂ ਦੇ ਲੰਬੇ ਕਾਵਿ ਸਫ਼ਰ ਦਾ ਤੀਜਾ ਪੜਾਅ ਹੈ। ਇਸ ਵਿੱਚ ਉਹ ਆਪਣੇ ਸਮਿਆਂ ‘ਚ ਵਾਪਰਦੀ ਕਰੂਰਤਾ, ਹਿੰਸਾ, ਨੀਤੀ-ਬਦਨੀਤੀ ਦੇ ਨਾਲ ਨਾਲ ਤਨਹਾਈ ਤੇ ਮੁਹੱਬਤ ‘ਚ ਵਗਦੇ-ਵਿਗਸਦੇ ਅਛੋਹ ਸੂਖਮ ਪਲਾਂ ਨੂੰ ਬਾਖੂਬੀ ਛੂੰਹਦਾ ਕਾਵਿ ਬਿਆਨੀ ਕਰਦਾ ਹੈ। ਕੁਦਰਤ ਦੇ ਬਾਰੀਕ ਅਭਿਿਵਅਕਤੀ ਉਹਦੀ ਕਾਵਿ-ਕਲਾ ਦਾ ਵਿਸ਼ੇਸ਼ ਪਹਿਲੂ ਹੈ। ਫੋਰ-ਲੇਨ ਸੜਕੀ ਪਸਾਰ ‘ਚ ਪੰਛੀਆਂ ਦਾ ਆਲ੍ਹਣੇ ਲੱਭਣਾ, ਬਹਾਰਾਂ ਦੀ ਖੋਜ ਖ਼ਬਰ ਲੈਣ ਗਏ ਦਾ ਪੱਤਝੜ ਹੋ ਕੇ ਮੁੜਣਾ ਉਸਦੇ ਸੂਖਮਭਾਵੀ ਚਿਤਰਣ ਦਾ ਨਮੂਨਾ ਹੈ। ਹਨ੍ਹੇਰੇ ਤੋਂ ਵਿੱਛੜੀ ਕਤਰਾ ਕੁ ਰੌਸ਼ਨੀ ਵਾਂਗ ਉਹ ਜਾਣਦਾ ਹੈ ਕਿ ਕਵਿਤਾ ਸੱਚ ਦੀ ਪਰਖ ਹੁੰਦੀ ਹੈ, ਪਰ ਜੇ ਉਹ ਗੁਲਾਮੀ ਦੀ ਸੁਰ ਅਲਾਪੇ ਤਾਂ ਉਹ ਕਵਿਤਾ ਨਹੀਂ ਹੁੰਦੀ। ਕੰਵਲਜੀਤ ਭੁੱਲਰ ਅਜੋਕੇ ਸਮੇਂ ਦਾ ਉਹ ਗੌਤਮ ਹੈ ਜੋ ਘਰ ਤਿਆਗਦਾ ਤਾਂ ਹੈ ਪਰ ਬੋਧ ਬਿਰਖ ਦੇ ਉੱਗਣ ਤੋਂ ਪਹਿਲਾਂ ਹੀ ਘਰ ਪਰਤਣਾ ਉਸਦੀ ਮਜਬੂਰੀ ਹੈ। ਉਸ ਲਈ ਜਿਊਣਾ ਹੀ ਜ਼ਿੰਦਗੀ ਦਾ ਪ੍ਰਮੁੱਖ ਮੁੱਲ ਹੈ, ਲੱਖ ਦੁਸ਼ਵਾਰੀਆਂ, ਤਕਲੀਫ਼ਾਂ, ਉਦਾਸੀਆਂ, ਨਾਕਾਮੀਆਂ ਦੇ ਸਮੁੰਦਰ ਨੂੰ ਪਾਰ ਕਰਨਾ ਤੇ ਜ਼ਿੰਦਗੀ ਦੀ ਲਹਿਰ ਬਣਨਾ ਉਸਦੀ ਕਵਿਤਾ ਦਾ ਖੱਾਸਾ ਹੈ, ਜਿਊਣ ਦਾ ਪਰਮ ਮੁੱਲ ਹੈ। ਮੈਂ ਇਸ ਕਾਵਿ ਨੂੰ ਖੁਸ਼-ਆਮਦੀ ਕਹਿੰਦਾ ਹਾਂ।
- ਸਵਰਨਜੀਤ ਸਵੀ

  1. ਹਰਮੀਤ ਵਿਦਿਆਰਥੀ  ਪੁਸਤਕ ਪੜਚੋਲ
Harmeet Vidyarthi

ਕੰਵਲਜੀਤ ਭੁੱਲਰ ਦੀ ਨਵੀਂ ਕਾਵਿ ਕਿਤਾਬ " ਵਕਤ ਬੇਲਗਾਮ "

ਗੱਲ ਅਕਤੂਬਰ 1987 ਦੀ ਹੈ। ਬਾਬਾ ਫ਼ਰੀਦ ਦੀ ਧਰਤੀ ਫ਼ਰੀਦਕੋਟ ਵਿੱਚ ਉਦੋਂ ਲਿਟਰੇਰੀ ਕਲੱਬ ਬਹੁਤ ਸਰਗਰਮ ਹੁੰਦਾ ਸੀ। ਸ਼ਾਇਦ 18 ਅਕਤੂਬਰ ਨੂੰ ਅਮਰ ਆਸ਼ਰਮ ਫ਼ਰੀਦਕੋਟ ਵਿੱਚ ਅਮਰਜੀਤ ਕੌਂਕੇ ਦੀ ਕਾਵਿ ਪੁਸਤਕ ' ਨਿਰਵਾਣ ਦੀ ਤਲਾਸ਼ ਵਿੱਚ ' ਰਿਲੀਜ਼ ਹੋਣੀ ਸੀ। ਮੈਂ ਨਵਾਂ ਨਵਾਂ ਕਵਿਤਾ ਲਿਖਣ ਲੱਗਾ ਸੀ ਕਵੀਆਂ/ ਲੇਖਕਾਂ ਨੂੰ ਵੇਖਣ ਮਿਲਣ ਦਾ ਚਾਅ ਅਤੇ ਉਤਸ਼ਾਹ ਹੀ ਅਲੱਗ ਸੀ।

 ਗੁਰਤੇਜ ਕੋਹਾਰਵਾਲਾ, ਵਿਜੇ ਵਿਵੇਕ, ਤੇਜਵਿੰਦਰ ਬਰਾੜ, ਕੁਮਾਰ ਜਗਦੇਵ, ਨਿਰਮਲ ਜੌੜਾ ਵਰਗੇ ਦੋਸਤ ਇਸ ਸਮਾਗਮ ਦਾ ਪ੍ਰਬੰਧ ਕਰ ਰਹੇ ਸਨ। ਮੈਂ ਉਦੋਂ ਮੁਹਾਲੀ ਦੀ ਇੱਕ ਟੈਲੀਵਿਜ਼ਨ ਫੈਕਟਰੀ ਵਿੱਚ ਵਰਕਰ ਸਾਂ। ਇਸ ਲਈ ਇੱਕ ਦਿਨ ਪਹਿਲਾਂ ਹੀ ਫ਼ਰੀਦਕੋਟ ਪਹੁੰਚਿਆ ਸਾਂ। ਟਿਕਾਣਾ ਤੇਜਵਿੰਦਰ ਦੇ ਘਰ ਸੀ। ਅਗਲੇ ਸਵੇਰੇ ਸਮਾਗਮ ਵਾਲੀ ਥਾਂ ਤੇ ਪੁੱਜਾ। ਹੌਲੀ ਹੌਲੀ ਲੇਖਕ ਆਉਣੇ ਸ਼ੁਰੂ ਹੋ ਗਏ ਸਨ।

 ਪੱਬੀ ਵਾਲੀ ਪ੍ਰਭਜੋਤ ਕੌਰ , ਸਰਦਾਰ ਪੰਛੀ , ਡਾ.ਪਾਲ ਕੌਰ, ਮਰਹੂਮ ਪ੍ਰੋ.ਅਵਤਾਰ ਜੌੜਾ , ਰਾਮ ਸਿੰਘ ਚਾਹਲ , ਦਰਸ਼ਨ ਦਰਵੇਸ਼ ਕਿੰਨੇ ਹੀ ਲੇਖਕ। ਮੈਂ ਬਾਹਰ ਗੇਟ ਤੇ ਸਾਂ। ਅਚਾਨਕ ਇੱਕ ਰਿਕਸ਼ਾ ਆ ਕੇ ਰੁਕਦੀ ਹੈ। ਕਵੀ ਵਿਸ਼ਾਲ ਉਤਰਦਾ ਹੈ ਨਾਲ ਇੱਕ ਲੰਬਾ ਲੰਝਾ ਨੌਜਵਾਨ ਵੀ ਹੈ। ਵਿਸ਼ਾਲ ਆਖਦਾ ਹੈ , " ਇਹ ਕੰਵਲਜੀਤ ਭੁੱਲਰ " ਨਾਗਮਣੀ ਵਿੱਚ ਇਸ ਨਾਂ ਹੇਠ ਛਪੀਆਂ ਕਵਿਤਾਵਾਂ ਦੀਆਂ ਕਈ ਸਤਰਾਂ ਮੇਰੇ ਜ਼ਿਹਨ ਵਿੱਚ ਘੁੰਮਣ ਲੱਗਦੀਆਂ ਹਨ ਤੇ ਅਚਨਚੇਤ ਮੇਰੇ ਮੂੰਹੋਂ ਨਿਕਲਦਾ ਹੈ :-

 ਉਹ ਲੋਕ ਬੜੇ ਬਦਨਸੀਬ ਹੁੰਦੇ ਨੇ

ਜਿਨ੍ਹਾਂ ਦੇ ਘਰ ਹੁੰਦੇ ਹਨ

ਗੋਰਖ਼ੀ ਤੇਰੇ ਇਸ ਸੱਚ ਲਈ

ਜਾ ਤੈਨੂੰ ਸੱਤ ਝੂਠ ਮਾਫ਼ !!!

 ਅਸੀਂ ਘੁੱਟ ਕੇ ਇੱਕ ਦੂਜੇ ਨੂੰ ਮਿਲਦੇ ਹਾਂ। 37 ਵਰ੍ਹੇ ਪੁਰਾਣੀ ਉਸ ਜੱਫੀ ਦਾ ਨਿੱਘ ਅੱਜ ਵੀ ਕਾਇਮ ਹੈ।

 ਇਹ ਤਾਂ ਬਹੁਤ ਬਾਅਦ ਦੀ ਗੱਲ ਹੈ ਸ਼ਾਇਦ1998 ਦੀ ਜਦੋਂ ਉਸ ਦੀ ਪਹਿਲੀ ਕਾਵਿ ਕਿਤਾਬ " ਕਿਰਨ ਵਿਹੂਣਾ ਸੂਰਜ " ਚਿੰਤਨ ਪ੍ਰਕਾਸ਼ਨ ਫ਼ਿਰੋਜ਼ਪੁਰ ਵੱਲੋਂ ਮੈਂ ਹੀ ਛਾਪਿਆ ਸੀ।

 ਬਹੁਤ ਪਾਣੀ ਪੁਲਾਂ ਹੇਠੋਂ ਵਹਿ ਗਏ ਨੇ। ਅਸੀਂ ਕਈ ਵਾਰ ਕਿੰਨੇ ਕਿੰਨੇ ਸਾਲ ਨਹੀਂ ਮਿਲਦੇ ਪਰ ਜਦੋਂ ਵੀ ਮਿਲਦੇ ਹਾਂ ਉਨੇਂ ਹੀ ਜੋਸ਼ ਅਤੇ ਉਮਾਹ ਨਾਲ । ਜਿੰਨੇ ਚਾਅ ਨਾਲ ਪਹਿਲੀ ਵਾਰ ਅਮਰ ਆਸ਼ਰਮ ਦੇ ਗੇਟ ਤੇ ਮਿਲੇ ਸਾਂ। ਪਹਿਲੀ ਮੁਲਾਕਾਤ ਵੇਲੇ ਉਹ ਚਰਚਿਤ ਕਵੀ ਸੀ, ' ਨਾਗਮਣੀ ' ਦਾ ਲੇਖਕ । ਉਸ ' ਨਾਗਮਣੀ ' ਦਾ ਜਿਸ ਦੇ ਕਾਮੇ "ਅਮ੍ਰਿਤਾ ਅਤੇ ਇਮਰੋਜ਼ " ਸਨ। ਜਿਸ ਵਿੱਚ ਛਪਣਾ ਲੇਖਕ ਬਲਕਿ ਕਮਾਲ ਦਾ ਲੇਖਕ ਹੋਣ ਦੀ ਸਨਦ ਮੰਨੀ ਜਾਂਦੀ ਸੀ। ਲੋਕ ਨਾਗਮਣੀ ਵਿੱਚ ਇੱਕ ਅੱਧ ਨਜ਼ਮ ਛਪਣ ਤੇ ਹੀ ਪੈਰ ਛੱਡ ਜਾਂਦੇ ਸਨ ਪਰ ਕੰਵਲਜੀਤ ਸਬਰ, ਸਿਦਕ , ਸੰਵੇਦਨਾ ਅਤੇ ਸਾਧਨਾ ਵਾਲਾ ਸਿਰਜਕ ਹੈ। ਬਹੁਤ ਲੋਕਾਂ ਉਸਨੂੰ ਅਜੋਕੇ ਦੌਰ ਵਿੱਚ ਚਰਚਿਤ ਹੋਣ ਵਾਲਾ ਗੁਰਮੰਤਰ ਦੇਣ ਦੀ ਕੋਸ਼ਿਸ਼ ਕੀਤੀ ਪਰ

 " ਹੱਥ ਪਕੜ ਕੇ ਜੁੱਤੀਆਂ , ਮਾਰ ਬੁੱਕਲ

ਰਾਂਝਾ ਹੋ ਤੁਰਿਆ ਵਾਰਸ ਸ਼ਾਹ ਜਿਹਾ। "

 ਉਹ ਕਵਿਤਾ ਵਰਗਾ ਜਿਉਂਦਾ ਹੈ, ਕਵਿਤਾ ਲਿਖਦਾ ਹੈ ਤਾਂ ਇਹਦੇ ਵਿੱਚ ਬਹੁਤ ਵੱਡਾ ਹੱਥ ਉਸਦੀ ਹਮਸਫ਼ਰ ਦਲਬੀਰ ਦਾ ਹੈ। ਦਲਬੀਰ ਦਾ ਸਾਥ ਉਸਨੂੰ ਹਰ ਮੁਸ਼ਕਿਲ ਵਿੱਚੋਂ ਕੱਢ ਕੇ ਲੈ ਆਉਂਦਾ ਹੈ। ਦਲਬੀਰ ਉਸਦਾ ਸਭ ਤੋਂ ਵੱਡਾ ਸੁਰੱਖਿਆ ਕਵਚ ਹੈ।

 ਹੁਣੇ ਕੰਵਲਜੀਤ ਭੁੱਲਰ ਦਾ ਨਵਾਂ ਕਵਿਤਾ ਸੰਗ੍ਰਹਿ ਛਪ ਕੇ ਆਇਆ ਹੈ " ਵਕਤ ਬੇਲਗਾਮ "। 2002 ਵਿੱਚ ਛਪੇ ਉਸਦੇ ਕਾਵਿ ਸੰਗ੍ਰਹਿ " ਤਾਂਕਿ ਸਨਦ ਰਹੇ " ਤੋਂ ਬਾਈ ਵਰ੍ਹੇ ਬਾਅਦ ਉਸਦੀ ਪੰਜਾਬੀ ਕਵਿਤਾ ਦੀ ਕਿਤਾਬ ਆਈ ਹੈ। ਹਾਲਾਂਕਿ ਇਸ ਦੌਰਾਨ ਉਸਦੀ ਹਿੰਦੀ ਅਤੇ ਅੰਗਰੇਜ਼ੀ ਵਿੱਚ ਵਿੱਚ ਇੱਕ ਇੱਕ ਕਿਤਾਬ ਵੀ ਛਪੀ ਹੈ।

 " ਵਕਤ ਬੇਲਗਾਮ " ਅੱਜ ਬਾਰੇ ਵੱਖਰੇ ਮੁਹਾਵਰੇ ਵਿੱਚ ਲਿਖੀ ਗਈ ਕਵਿਤਾ ਹੈ। ਉਸ ਕੋਲ ਗੱਲ ਕਹਿਣ ਦਾ ਬਹੁਤ ਜੁਦਾ ਅੰਦਾਜ਼ ਹੈ :-

 "ਵੇਲਿਆਂ ਦਾ ਕੋਈ ਪਤਾ ਹੁੰਦਾ

ਆ ਵੀ ਗਏ....

ਇੱਕ ਦੋਸਤ ਨੇ ਜਿਸਮ ਤੋਂ ਲੈ ਕੇ

ਰੂਹ ਤੱਕ ਸਾਥ ਨਿਭਾਇਆ

ਬਾਕੀ ਸਭ ਤਾਂ ਗਿਲਾਸੀਆਂ 'ਚ ਪਏ ਕੌੜੇ

ਤਰਲ-ਪਦਾਰਥ ਵਾਂਗ ਗਾਇਬ ਸਨ।"

 ਕੰਵਲਜੀਤ ਭੁੱਲਰ ਨੇ ਫੌਜੀ ਵਰਦੀ ਪਾਕੇ ਸਰਹੱਦਾਂ ਨੌਕਰੀ ਕੀਤੀ। ਉਹ ਸ਼ਮੀਲ ਦੀਆਂ ਕੁਝ ਏਦਾਂ ਦੀਆਂ ਸਤਰਾਂ ਨੇ ਸ਼ਾਇਦ:

 " ਕਿੰਨਾ ਭਿਆਨਕ ਹੁੰਦਾ ਹੈ

ਕਵਿਤਾ ਲਿਖਦੇ ਮੁੰਡੇ ਦਾ

ਪੁਲਿਸ ਵਿੱਚ ਭਰਤੀ ਹੋ ਜਾਣਾ।"

 ਕੰਵਲਜੀਤ ਨੂੰ ਆਪਣੀਆਂ ਲੜਾਈਆਂ ਦੇ ਅਰਥ ਤੇ ਲੜੇ ਜਾਣ ਵਾਲੇ ਵਕਤਾਂ ਦਾ ਪਤਾ ਹੈ ਤਦੇ ਤਾਂ ਉਹ ਆਪਣੀ ਗੱਲ ਨੂੰ ਕੁਝ ਏਦਾਂ ਵੀ ਕਹਿ ਦਿੰਦਾ ਹੈ :-

 "ਤੂੰ ਬੀਤ ਰਹੀ ਏਂ.. ਤੇਰੀ ਮਰਜੀ

ਪੁੱਛਣਾ ਚਾਹੇਂ ਤਾਂ ਬੇਝਿਜਕ ਪੁੱਛ ਲਈਂ

ਮੇਰੀ ਜ਼ੁਬਾਨ ਭੁੱਖ ਨਾਲ ਲੜਖੜਾਉਂਦੀ ਹੋਈ ਵੀ

ਤੈਨੂੰ ਏਨਾ ਕੁ ਜਵਾਬ ਦੇ ਹੀ ਦਵੇਗੀ

"ਅਸੀਂ ਜੋ ਮੁਲਕਾਂ ਨਾਲ ਲੜ ਸਕਦੇ ਹਾਂ

ਤਾਂ ਸਾਨੂੰ ਭੁੱਖ ਨਾਲ ਲੜਨਾ ਨਾ ਸਿਖਾਓ

ਅਸੀਂ ਜੇ ਦੇਸ਼ ਲਈ ਭੁੱਖੇ ਲੜ ਸਕਦੇ ਹਾਂ

ਤਾਂ ਸੋਚ ਲਓ ਜੇ ਗੱਲ ਦੇਸ਼ ਦੀ ਹੀ ਆ ਗਈ

ਤਾਂ ਅਸੀਂ ਰੋਟੀ ਲਈ ਨਹੀਂ

ਰੋਟੀ ਖੋਹਣ ਵਾਲਿਆਂ ਨਾਲ ਵੀ ਲੜਾਂਗੇ...।।”

 ਕੰਵਲਜੀਤ ਦੀ ਕਵਿਤਾ ਆਪਣੇ ਅਤੀਤ ਵਰਤਮਾਨ ਨਾਲ ਸੰਵਾਦ ਰਚਾਉਂਦੀ ਆਪਣੇ ਭਵਿੱਖ ਵੱਲ ਭਰਵੇਂ ਇਸ਼ਾਰੇ ਕਰਦੀ ਹੈ। ਉਸਨੂੰ ਪਤਾ ਹੈ ਕਿ ਸਾਡੇ ਵੱਡ ਵਡੇਰਿਆਂ ਨੇ ਕਿਸ ਤਰ੍ਹਾਂ ਦੇ ਖ਼ਾਬ ਬੀਜੇ ਸਨ ਅਤੇ ਵੇਲੇ ਦੀਆਂ ਸਿਆਸਤਾਂ ਨੇ ਉਹਨਾਂ ਖ਼ਾਬਾਂ ਨੂੰ ਕਿਵੇਂ ਮਰੁੰਡਿਆ ਹੈ :-

 "ਬਾਹਰ ਜੋ ਵੰਡਿਆ ਜਾ ਰਿਹੈ

ਉਹ ਸਾਡੇ ਪੁਰਖਿਆਂ ਵੱਲੋਂ ਦਿੱਤਾ ਭਵਿੱਖ

ਤਾਂ ਬਿਲਕੁੱਲ ਨਹੀਂ ਹੈ।

ਉਨ੍ਹਾਂ ਤਾਂ ਪਿਆਰ ਦੇ ਫੁੱਲ ਬੀਜੇ ਸਨ

ਮਿਲ-ਵਰਤਣ ਦੇ ਪਾਣੀ ਨਾਲ ਸਿੰਜਿਆ ਸੀ

ਪਰ ਹੁਣ ਉਹਨਾਂ ਕਲਮਾਂ ਦੀ ਗ੍ਰਾਫਟਿੰਗ ਜੁ ਹੋ ਚੁੱਕੀ ਹੈ

ਸੋ ਅੱਜ ਕਲ ਉਹਨਾਂ ਨੂੰ ਨਫਰਤ ਦੇ ਕੰਡੇ ਲੱਗ ਰਹੇ ਨੇ ਵਿਤਕਰਿਆਂ ਦੇ ਪਾਣੀ ਨਾਲ ਸਿੰਜਿਆ ਜਾ ਰਿਹੈ

ਅਜੋਕਾ ਯੁੱਗ ਸਾਡੇ ਪੁਰਖਿਆਂ ਵੱਲੋਂ ਦਿੱਤਾ ਯੁੱਗ ਨਹੀਂ ।"

 ਇਸ ਪੁਸਤਕ ਵਿੱਚ ਮਨੋਵੇਗ ਅਨੁਵਾਨ ਤਹਿਤ ਚੌਦਾਂ ਕਵਿਤਾਵਾਂ ਹਨ। ਇਹ ਕਵਿਤਾਵਾਂ ਪਿਆਰ , ਮਨੁੱਖੀ ਮਨ ਅਤੇ ਰਿਸ਼ਤਿਆਂ ਧਰਮ ਦੋਸਤੀ ਬਾਰੇ ਉਸਦੇ ਅਹਿਸਾਸਾਂ ਨੂੰ ਪੇਸ਼ ਕਰਦੀਆਂ ਹਨ। ਇਹ ਕਵਿਤਾਵਾਂ ਵਿਸ਼ਿਆਂ ਦੇ ਪੱਧਰ ਤੇ ਉਸਦੀ ਬਾਕੀ ਕਵਿਤਾ ਨਾਲ ਇੱਕ ਸੁਰ ਹਨ ਪਰ ਰੂਪਕ ਪੱਖ ਤੋਂ ਕੰਵਲਜੀਤ ਦੀ ਬਾਕੀ ਕਵਿਤਾਵਾਂ ਤੋਂ ਵੱਖਰੀਆਂ ਹਨ। ਮਨੋਵੇਗ ਦੀਆਂ ਕਵਿਤਾਵਾਂ ਵਿੱਚ ਇੱਕ ਖ਼ਾਸ ਕਿਸਮ ਦਾ ਰਿਦਮ ਹੈ, ਤਰਲਤਾ ਹੈ।

 ਵਕਤ ਬੇਲਗਾਮ ਦੀਆਂ ਕਵਿਤਾਵਾਂ ਇੱਕ ਵੱਖਰੀ ਤਰ੍ਹਾਂ ਦੇ ਸ਼ਾਇਰ ਨਾਲ ਸਾਡਾ ਤੁਆਰਫ਼ ਕਰਵਾਉਂਦੀਆਂ ਹਨ।

ਕੰਵਲਜੀਤ ਭੁੱਲਰ ਦੇ ਕਾਵਿ ਸਫ਼ਰ ਦੇ ਇਸ ਭਾਵਪੂਰਤ ਪੜਾਅ ਨੂੰ ਜੀ ਆਇਆਂ

 ਕੁਵੇਲੇ ਦੀ ਗੱਲ

 ਮੈਨੂੰ ਦੱਸ ਦੇਣਾ ਸੀ

ਓਦੋਂ ਕਿਹੜੇ ਆਪਾਂ ਦੋ ਸਾਂ

ਕਹਿ ਦੇਣੀ ਸੀ ਉਹ ਗੱਲ

ਜਿਸਨੂੰ ਕਹਿਣ ਲਈ

ਤੂੰ ਕਈ ਵਰ੍ਹੇ ਗਾਲੇ....

ਤੇ ਮੈਂ ਸੁਪਨੇ ਪਾਲੇ... ?

 ਤੇਰੀ ਖਾਮੋਸ਼ੀ ਵੀ ਗੂੰਗੀ ਰਹੀ

ਤੇ ਮੇਰੀ ਚੁੱਪ ਵੀ ਬੋਲੀ ਜਿਹੀ

ਖੈਰ ਮਰਨਾ ਤਾਂ ਇੱਕ ਦਿਨ ਹੈ ਈ

ਮਾਸਾ ਕੁ ਇੱਕਠੇ ਜੀਅ ਲੈਂਦੇ ਤਾਂ

ਕਹਿ ਲਿਆ ਕਰਦੇ-

ਜ਼ਿੰਦਗੀ ਤਾਂ ਉਹ ਸੀ!!!!

#################

ਚਲੋ, ਓਹ ਜਾਣੇ

 ਚਲੋ, ਓਹ ਜਾਣੇ

ਉਸਨੂੰ ਮੁਖਾਤਿਬ ਹੋ ਕੇ ਕਵਿਤਾ ਨਹੀਂ ਲਿਖ ਹੋਣੀ

ਪਰ ਉਸਨੇ ਕਿਹਾ ਜ਼ਰੂਰ ਸੀ

'ਅੱਜ ਕੱਲ ਤੇਰੀਆਂ ਕਵਿਤਾਵਾਂ 'ਚ ਮੈਂ ਕਿਉਂ ਨਹੀਂ ?'

 ਮੈਂ ਮੁਸਕਰਾਕੇ ਆਖਿਆ

ਹੁੰਦੀ ਤਾਂ ਤੂੰ ਈ ਏਂ

ਪਰ ਤੈਨੂੰ ਖੁਦ ਨੂੰ ਲੱਭਣਾ ਨਹੀਂ ਆਉਂਦਾ ?

ਉਸਨੂੰ ਹੈਰਾਨ ਵੇਖ ਕਹਿਣਾ ਪਿਆ

ਤੂੰ ਅੱਜ ਕੱਲ ਲੋਕ ਹੋ ਗਈ ਏਂ

ਤੇ ਮੈਂ ਦੁਨੀਆਂ ਬਾਰੇ ਲਿਖਦਾਂ

ਮਜਬੂਰੀ ਇਹ ਹੈ ਕਿ ਖੁਦ ਨੂੰ ਲੋਕਾਂ ਚੋਂ ਲੱਭਣਾ

ਲੋਕਾਂ ਨੂੰ ਦੁਨੀਆਂ ਚੋਂ ਲੱਭਣਾ ਬੜਾ ਮੁਸ਼ਕਿਲ ਹੈ।

ਉਹ ਅਜੇ ਤੱਕ ਮੇਰੀ ਕਵਿਤਾ ਪੜ੍ਹ ਰਹੀ ਹੈ

ਜਿਸ 'ਚੋਂ ਉਸਨੂੰ ਖ਼ੁਦ ਦੀ ਤਲਾਸ਼ ਹੈ!

########################

26//03//2024

ਬਾਅਦ ਦੁਪਹਿਰ






 

No comments:

Post a Comment